ਫਿਰੋਜ਼ਪੁਰ’ਚ 26.5, ਚੰਡੀਗੜ੍ਹ ’ਚ 26.4, ਰੂਪਨਗਰ ’ਚ 26.8 ਤੇ ਮੋਹਾਲੀ ’ਚ 26.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ। ਐੱਸਬੀਐੱਸ ਨਗਰ ’ਚ 25.0 ਡਿਗਰੀ ਤੇ ਹੁਸ਼ਿਆਰਪੁਰ ’ਚ 25 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਰਾਤ ਦੇ ਤਾਪਮਾਨ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬ ’ਚ ਪਿਛਲੇ ਦੋ ਹਫ਼ਤਿਆਂ ਤੋਂ ਸਾਫ਼ ਮੌਸਮ ਕਾਰਨ ਨਿਕਲ ਰਹੀ ਧੁੱਪ ਨੇ ਦਿਨ ਦਾ ਤਾਪਮਾਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਫਰਵਰੀ ’ਚ ਹੀ ਮਾਰਚ ਦੇ ਅਖ਼ੀਰ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ। ਇਸੇ ਦੌਰਾਨ ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਪੰਜਾਬ ’ਚ ਮੌਸਮ ਬਦਲੇਗਾ। ਹਿਮਾਚਲ ਪ੍ਰਧੇਸ਼ ਤੇ ਜੰਮੂ ਕਸ਼ਮੀਰ ਦੇ ਉੱਪਰਲੇ ਹਿੱਸਿਆਂ ’ਚ ਪੱਛਮੀ ਗੜਬੜੀ ਸਰਗਰਮ ਹੋਂ ਨਾਲ ਪੰਜਾਬ ’ਚ 17 ਤੇ 18 ਫਰਵਰੀ ਨੂੰ ਬੱਦਲ ਛਾਏ ਰਿਹਣ ਤੇ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਐਤਵਾਰ ਨੂੰ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਿਹੜਾ ਆਮ ਨਾਲੋਂ ਛੇ ਡਿਗਰੀ ਵੱਧ ਹੈ। ਇਸੇ ਤਰ੍ਹਾਂ ਲੁਧਿਆਣਾ, ਬਠਿੰਡਾ ਤੇ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਿਹਾ, ਜਿਹੜਾ ਆਮ ਨਾਲੋਂ ਪੰਡ ਡਿਗਰੀ ਵੱਧ ਸੀ। ਫਿਰੋਜ਼ਪੁਰ’ਚ 26.5, ਚੰਡੀਗੜ੍ਹ ’ਚ 26.4, ਰੂਪਨਗਰ ’ਚ 26.8 ਤੇ ਮੋਹਾਲੀ ’ਚ 26.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ। ਐੱਸਬੀਐੱਸ ਨਗਰ ’ਚ 25.0 ਡਿਗਰੀ ਤੇ ਹੁਸ਼ਿਆਰਪੁਰ ’ਚ 25 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਰਾਤ ਦੇ ਤਾਪਮਾਨ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ।
