Punjab Weather: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, 28 ਡਿਗਰੀ ਤੱਕ ਪਹੁੰਚੇਗਾ ਵੱਧ ਤੋਂ ਵੱਧ ਤਾਪਮਾਨ; ਵਧੇਗੀ ਗਰਮੀ !

ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਐਤਵਾਰ ਦੁਪਹਿਰ ਨੂੰ ਤੇਜ਼ ਧੁੱਪ ਨਿਕਲਣ ਨਾਲ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ। ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੱਕ ਪਹੁੰਚ ਜਾਵੇਗਾ।

ਫਰਵਰੀ ਦੇ ਤਿੰਨ ਹਫ਼ਤੇ ਬੀਤਣ ਤੋਂ ਬਾਅਦ ਮੌਸਮ ਵਿੱਚ ਗਰਮਾਹਟ ਆਉਣੀ ਸ਼ੁਰੂ ਹੋ ਚੁੱਕੀ ਹੈ। ਗਰਮੀਆਂ ਦੀ ਸ਼ੁਰੂਆਤ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਰਾਤ ਦੇ ਸਮੇਂ ਮੌਸਮ ਹਲਕਾ ਜਿਹਾ ਠੰਢਾ ਰਹਿੰਦਾ ਹੈ ਜਦੋਂ ਕਿ ਦੁਪਹਿਰ ਨੂੰ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ।

ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਐਤਵਾਰ ਦੁਪਹਿਰ ਨੂੰ ਤੇਜ਼ ਧੁੱਪ ਨਿਕਲਣ ਨਾਲ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ। ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੱਕ ਪਹੁੰਚ ਜਾਵੇਗਾ।

ਐਤਵਾਰ ਨੂੰ ਘੱਟੋ-ਘੱਟ ਤਾਪਮਾਨ 10 ਡਿਗਰੀ ਅਤੇ ਵੱਧ ਤੋਂ ਵੱਧ 25 ਡਿਗਰੀ ਦਰਜ ਕੀਤਾ ਗਿਆ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਇਸ ਤਰ੍ਹਾਂ ਰਹੇਗਾ:

ਤਾਰੀਖਘੱਟੋ-ਘੱਟ ਤਾਪਮਾਨ (Min)ਵੱਧ ਤੋਂ ਵੱਧ ਤਾਪਮਾਨ (Max)
22 ਫਰਵਰੀ10°C25°C
23 ਫਰਵਰੀ10°C25°C
24 ਫਰਵਰੀ10°C26°C
25 ਫਰਵਰੀ10°C26°C
26 ਫਰਵਰੀ10°C27°C
27 ਫਰਵਰੀ12°C27°C
28 ਫਰਵਰੀ13°C28°C

Leave a Reply

Your email address will not be published. Required fields are marked *