ਪੰਜਾਬ ਵਿਚ ਠੰਢ ਵਧਣ ਲੱਗੀ ਹੈ, ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਮਾਤਰ ਧੁੱਪ ਨਿਕਲਣ ਦਾ ਵੀ ਕੋਈ ਖਾਸ ਫਾਇਦਾ ਨਹੀਂ , ਅੱਜ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ।
ਧੁੰਧ ਪੈਣੀ ਸ਼ੁਰੂ ਹੋਈ ਧੁੰਦ ਦਾ ਜ਼ੋਰ ਦੇਖਣ ਨੂੰ ਮਿਲਿਆ। ਕੱਲ ਸੂਰਜ ਨਾ ਨਿਕਲਣ ਕਾਰਨ ਠੰਢ ਵਿਚ ਵਾਧਾ ਦਰਜ ਹੋਇਆ, ਜਦ ਕਿ ਸ਼ਾਮ ਨੂੰ ਧੁੰਦ ਤੋਂ ਰਾਹਤ ਰਹੀ।
ਅੱਜ ਤੜਕੇ ਹੀ ਸਾਲ ਦੇ ਚੜ੍ਹਦੇ ਕਿਨ ਮਿਨ ਬਾਰਿਸ਼ ਸ਼ੁਰੂ ਹੋ ਗਈ
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਮੁਤਾਬਕ 2 ਜਨਵਰੀ ਨੂੰ ਪੰਜਾਬ ‘Yellow Alert’ ਜ਼ੋਨ ਵਿਚ ਰਹਿਣ ਵਾਲਾ ਹੈ ਅਗਲੇ 2 ਦਿਨ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਕੰਬਣੀ ਵਧੇਗੀ ਅਤੇ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।
ਮੌਸਮ ਵਿਭਾਗ ਦੇ ਅਨੁਮਾਨ ਵਿਚ ਪੰਜਾਬ ਸਮੇਤ ਗੁਆਂਢੀ ਸੂਬੇ ਵਿਚ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਪੰਜਾਬ ਅਲਰਟ ਜ਼ੋਨ ਤੋਂ ਬਾਹਰ ਆ ਸਕਦਾ ਹੈ।
ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਵਿਚ 1.8 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਜਦ ਕਿ ਘੱਟੋ-ਘੱਟ ਤਾਪਮਾਨ 7-8 ਡਿਗਰੀ ਰਿਕਾਰਡ ਕੀਤਾ ਗਿਆ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੱਦਲ ਤੇ ਕਿੰਨ ਮਿੰਨ ਰਹਿਣ ਦੀ ਸੰਭਾਵਨਾ ਹੈ।
ਅੱਜ ਤੜਕੇ ਹੀ ਸਾਲ ਦੇ ਚੜ੍ਹਦੇ ਕਿਨ ਮਿਨ ਬਾਰਿਸ਼ ਸ਼ੁਰੂ ਹੋ ਗਈ, ਕੀ ਤੁਹਾਡੇ ਇਲਾਕੇ ਚ ਬਾਰਿਸ਼ ਹੋ ਰਹੀ ਹੈ