- admin
- Uncategorized
Bangkok-Amritsar 28October ਨੂੰ ਸ਼ੁਰੂ ਹੋਣ ਜਾ ਰਹੀ ਸਿੱਧੀ Flight
Thailand ਦੀ ThaiLine Air ਵੱਲੋਂ Bangkok-Amritsar ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ, Thailand ਦਾ 8 ਘੰਟੇ ਦਾ ਸਫ਼ਰ ਹੁਣ 4 ਘੰਟੇ ਵਿੱਚ ਕਰੋ
ਇਸ ਉਡਾਣ ਦਾ ਸੰਚਾਲਨ ਹਫ਼ਤੇ ‘ਚ ਚਾਰ ਦਿਨ ਹੋਇਆ ਕਰੇਗਾ। ਏਅਰਲਾਈਨ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡਾ (ਡੀਐਮਕੇ) ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ ਨੂੰ 8:10 ‘ਤੇ ਰਵਾਨਾ ਹੋਇਆ ਕਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਦ, ਸਥਾਨਕ ਸਮੇਂ ਅਨੁਸਾਰ ਰਾਤ 11:25 ‘ਤੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਅੱਧੀ ਰਾਤ ਤੋਂ ਬਾਅਦ 00:25 ‘ਤੇ ਰਵਾਨਾ ਹੋ ਕੇ 4 ਘੰਟੇ 20 ‘ਚ ਸਵੇਰੇ 06:15 ‘ਤੇ ਬੈਂਕਾਰ ‘ਚ ਪਹੁੰਚੇਗੀ।
ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਸੈਰ-ਸਪਾਟਾ ਅਤੇ ਵਪਾਰ ਨੂੰ ਹੋਰ ਹੁਲਾਰਾ ਮਿਲੇਗਾ। ਥਾਈਲੈਂਡ ‘ਚ ਵੱਸਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਹੀ ਨਹੀਂ, ਬਲਕਿ ਹੋਰਨਾਂ ਕਈ ਧਰਮਾਂ ਤੋਂ ਲੋਕ ਹਰਮੰਦਿਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਸਿੱਧਾ ਪੰਜਾਬ ਆ ਜਾ ਸਕਣਗੇ।”
ਇਸ ਸਿੱਧੀ ਉਡਾਣ ਦੇ ਸ਼ੁਰੂ ਹੋਣ ‘ਤੇ ਗੁਆਂਢੀ ਸੂਬੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਵੀ ਫਾਇਦਾ ਹੋਵੇਗਾ, ਜੋ ਅਕਸਰ ਥਾਈਲੈਂਡ ਜਾਂਦੇ ਹਨ। ਹੁਣ ਸਿੱਧਾ ਥਾਈਲੈਂਡ ਦੇ ਪ੍ਰਸਿੱਧ ਬੀਚ ਸਥਾਨਾਂ ਜਿਵੇਂ ਫੁਕੇਟ, ਕਰਾਬੀ, ਕੋਹ ਸਾਮੂਈ ਅਤੇ ਹੁਆ ਹਿਨ ਦੇ ਨਾਲ-ਨਾਲ ਥਾਈਲੈਂਡ ਦੇ ਮਸ਼ਹੂਰ ਸ਼ਹਿਰ ਚਿਆਂਗ ਮਾਈ, ਚਿਆਂਗ ਰਾਏ, ਸੂਰਤ ਥਾਨੀ ਅਤੇ ਅਯੁਥਯਾ ਆਦਿ ਜਾ ਸਕਣਗੇ।
Thai Lion Air is set to launch a direct flight between Sri Guru Ramdas International Airport in Amritsar and Bangkok’s Don Muang International Airport starting October 28.
This new route will benefit travelers from Punjab, Himachal Pradesh, and Jammu and Kashmir, who previously had to fly from Delhi to reach Thailand. The direct connection is expected to save both time and money for the large number of travelers visiting Thailand each year.
The airline will operate flights four days a week. Flights will depart from Bangkok every Monday, Tuesday, Thursday, and Saturday at 8:10 PM, arriving in Amritsar at 11:25 PM Indian time after a journey of approximately four hours and 45 minutes.