ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਨੇ 21 ਸਤੰਬਰ ਤੋਂ 23 ਸਤੰਬਰ ਤਕ ਵਾਹਨ ਨੰਬਰ 0001 ਤੋਂ 9999 ਤਕ ਨਵੀਂ ਸੀਰੀਜ਼ ਸੀਐੱਚ 01-ਸੀਡਬਲਯੂ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਨਸੀ ਤੇ ਚਾਈਸ) ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਨਸੀ ਤੇ ਸਪੈਸ਼ਲ ਨੰਬਰਾਂ ਦੀ ਈ-ਨਿਲਾਮੀ ਕੀਤੀ ਹੈ, ਜਿਸ ਵਿਚ ਕੁੱਲ 489 ਰਜਿਸਟਰਡ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ।
ਸ਼ਹਿਰ ‘ਚ ਫੈਨਸੀ ਤੇ ਵੀਆਈਪੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਵਾਸੀਆਂ ਦੀ ਆਪਣੇ ਲਗਜ਼ਰੀ ਵਾਹਨਾਂ ‘ਚ ਫੈਨਸੀ ਨੰਬਰ ਲਗਾਉਣ ਦੀ ਚਾਹ ਰਹਿੰਦੀ ਹੈ। ਇਸ ਲਈ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ। ਸੋਮਵਾਰ ਨੂੰ ਹੋਈ ਈ-ਨਿਲਾਮੀ ਤਹਿਤ ਨੰਬਰ ਸੀਐਚ 01-ਸੀਡਬਲਯੂ-0001 16 ਲੱਖ 50 ਹਜ਼ਾਰ ਰੁਪਏ ‘ਚ ਵਿਕਿਆ ਜਦਕਿ ਦੂਜੇ ਨੰਬਰ ‘ਤੇ ਸਭ ਤੋਂ ਵੱਧ ਰਕਮ ‘ਤੇ 10 ਲੱਖ ਰੁਪਏ ‘ਚ ਨੰਬਰ ਨੀਲਾਮ ਹੋਇਆ। ਇਹ ਨੰਬਰ ਸੀਐੱਚ01-ਸੀਡਬਲਯੂ-0009 ਹੈ।