Hoshiarpur Accident News : ਵਿਦੇਸ਼ ਜਾਣ ਤੋਂ ਪਹਿਲਾਂ ਹੀ ਵਾਪਰਿਆ ਭਿਆਨਕ ਹਾਦਸਾ, ਪੁੱਤ ਨੂੰ ਜਹਾਜ਼ ਚੜ੍ਹਾਉਣ ਗਏ ਪਿਓ ਸਣੇ 4 ਦੀ ਦਰਦਨਾਕ ਮੌਤ:

ਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਸਾਰੇ ਸਵਾਰ ਹਿਮਾਚਲ ਪ੍ਰਦੇਸ਼ ਦੇ ਗਗਰੇਟ ਦੇ ਰਹਿਣ ਵਾਲੇ ਸਨ।

Hoshiarpur Accident News : ਹੁਸ਼ਿਆਰਪੁਰ ਦੇ ਦਸੂਹਾ ਮੁੱਖ ਸੜਕ ‘ਤੇ ਅੱਡਾ ਦੋਸਾਦਕ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਤ ਹੋ ਗਈ, ਜਦਿਕ ਇੱਕ ਗੰਭੀਰ ਜ਼ਖਮੀ ਹੋ ਗਿਆ।

ਪੁਲਿਸ ਨੇ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇੱਕ ਜ਼ਖਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਟੀਮ ਜਾਂਚ ਕਰ ਰਹੀ ਹੈ। ਇਸ ਭਿਆਨਕ ਹਾਦਸੇ ’ਚ ਵਿਦੇਸ਼ ਜਾ ਰਹੇ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ ਹੈ।

ਦੱਸ ਦਈਏ ਕਿ ਸੁਖਵਿੰਦਰ ਸਿੰਘ (45), ਪੁੱਤਰ ਹਰਨਾਮ ਸਿੰਘ, ਸੁਸ਼ੀਲ ਕੁਮਾਰ (46), ਪੁੱਤਰ ਦੇਸਰਾਜ, ਬ੍ਰਿਜ ਕੁਮਾਰ (38), ਪੁੱਤਰ ਮਹਿੰਦਰ ਕੁਮਾਰ, ਅਤੇ ਅਰੁਣ ਕੁਮਾਰ (45), ਪੁੱਤਰ ਗੁਰਪਾਲ ਸਿੰਘ, ਵਾਸੀ ਪਿੰਡ ਚਲੇਟ (ਦੌਲਤਪੁਰ, ਹਿਮਾਚਲ ਪ੍ਰਦੇਸ਼) ਕਾਰ ਨੰਬਰ HP-72-6869 ਵਿੱਚ ਸਵਾਰ ਸਨ, ਜੋ ਅੰਮ੍ਰਿਤ ਕੁਮਾਰ ਨੂੰ ਵਿਦੇਸ਼ ਜਾਣ ਲਈ ਛੱਡਣ ਲਈ ਅੰਮ੍ਰਿਤਸਰ ਹਵਾਈ ਅੱਡੇ ਜਾ ਰਹੇ ਸਨ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਅੱਜ ਤੜਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਚੱਲੇ ਸਨ ਜਦੋਂ ਉਹ ਅੱਡਾ ਦੁਸੜਕਾ ਪਹੁੰਚੇ ਤਾਂ ਦਸੂਹਾ ਤੋਂ ਹੁਸ਼ਿਆਰਪੁਰ ਜਾ ਰਹੀ ਰੋਡਵੇਜ਼ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਜਿਸ ਵਿੱਚ ਉਸਦੇ ਪਿਤਾ ਸਣੇ 4 ਰਿਸ਼ਤੇਦਾਰ ਦੀ ਮੌਤ ਹੋ ਗਈ। ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਅੱਜ ਅੰਮ੍ਰਿਤਸਰ ਤੋਂ ਫਲਾਈਟ ਸੀ ਅਤੇ ਉਸਦੇ ਰਿਸ਼ਤੇਦਾਰ ਉਸਨੂੰ ਛੱਡਣ ਜਾ ਰਹੇ ਸੀ|

Leave a Reply

Your email address will not be published. Required fields are marked *