Chief Khalsa Diwan ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਇਕ ਮਹੀਨੇ ਦੇ ਵਿਦੇਸ਼ ਦੌਰੇ ਤੋ ਬਾਅਦ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਪੁੱਜਣ ਤੇ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਕੇ ਸੁਆਗਤ ਕੀਤਾ ਗਿਆ। ਇਸ ਮੋਕੇ ਉਹਨਾਂ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਪ੍ਰਧਾਨ ਵਜੋਂ ਮੁੜ ਆਪਣੀਆਂ ਜਿੰ਼ਮੇਵਾਰੀਆਂ ਸੰਭਾਲੀਆਂ। ਸੇਵਾ ਸੰਭਾਲਣ ਉਪਰੰਤ ਡਾ.ਨਿੱਜਰ ਨੇ ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ (ਜਿੰਨਾਂ ਨੂੰ ਉਹਨਾਂ ਦੀ ਗੈਰ ਹਾਜਰੀ ਵਿਚ ਕਾਰਜਕਾਰੀ ਪ੍ਰਧਾਨ ਦੀਆਂ ਸੇਵਾਵਾਂ ਸੋਪੀਆਂ ਗਈਆਂ ਸਨ), ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਅਤੇ ਐਡੀ.ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਦੇ ਸਹਿਯੋਗ ਨਾਲ ਦਫ਼ਤਰੀ ਰੋਜ਼ਾਨਾ ਗਤੀਵਿਧੀਆਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਹਨਾਂ ਵੱਲੋਂ ਦੀਵਾਨ ਸਕੂਲਾਂ/ਅਦਾਰਿਆਂ ਦੇ ਸੁਚਾਰੂ ਪ੍ਰਬੰਧਨ ਲਈ ਅਗਲੇਰੀ ਯੋਜਨਾਵਾਂ ਉਲੀਕਿਆਂ ਗਈਆਂ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇਣ ਉਪਰੰਤ ਦਫ਼ਤਰੀ ਆਫਿਸ ਸਟਾਫ ਨਾਲ ਰੂਬਰੂ ਹੁੰਦਿਆਂ ਲੋੜੀਦੀਆਂ ਦਫ਼ਤਰੀ ਕਾਰਵਾਈਆਂ ਵੀ ਕੀਤੀਆਂ ਗਈਆਂ।
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਤੀਨਿਧ ਪੱਤਰ ਖ਼ਾਲਸਾ ਐਡਵੋਕੇਟ ਦਾ ਜੁਲਾਈ ਅੰਕ ਰੀਲਿਜ਼ ਕੀਤਾ ਗਿਆ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਐਡੀ.ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਧਰਮ ਪ੍ਰਚਾਰ ਕਮੇਟੀ ਮੈਂਬਰ ਸ੍ਰ.ਹਰਮਨਜੀਤ ਸਿੰਘ,ਸ੍ਰ.ਰਨਦੀਪ ਸਿੰਘ ਅਤੇ ਡਾ.ਜਸਬੀਰ ਸਿੰਘ ਸਾਬਰ ਹਾਜ਼ਰ ਸਨ।
Related Posts
ਅੰਮ੍ਰਿਤ ਵੇਲੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11/12/2025
ਬਿਲਾਵਲੁ ਮਹਲਾ ੪ ॥ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ…
Bangkok-Amritsar 28October ਨੂੰ ਸ਼ੁਰੂ ਹੋਣ ਜਾ ਰਹੀ ਸਿੱਧੀ Flight
Thailand ਦੀ ThaiLine Air ਵੱਲੋਂ Bangkok-Amritsar ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ, Thailand ਦਾ 8 ਘੰਟੇ ਦਾ ਸਫ਼ਰ ਹੁਣ…
Did You Know : ਗੱਡੀਆਂ ਦੇ ਪਿੱਛੇ ਕਿਉਂ ਲਿਖਿਆ ਹੁੰਦਾ ਹੈ 4×4, ਕੀ ਹੁੰਦਾ ਹੈ ਇਸ ਦਾ ਮਤਲਬ, ਜਾਣੋ
Did You Know : ਜਿਨ੍ਹਾਂ ਵਾਹਨਾਂ ਵਿਚ 4×4 ਫੀਚਰ ਹੁੰਦਾ ਹੈ, ਉਹ ਸੜਕ ‘ਤੇ ਜਲਦੀ ਫਸ ਜਾਂਦੇ ਹਨ। ਇਹ ਫੀਚਰ…
