ਕਾਲ ਬਣ ਕੇ ਆਈ ਬਿਜਲੀ ਦੀ ਤਾਰ: ਕੰਮ ‘ਤੇ ਗਏ 22 ਸਾਲਾ ਨੌਜਵਾਨ ਦੀ Current ਲੱਗਣ ਨਾਲ ਮੌਤ; ਪੁੱਤ ਦੀ ਲਾਸ਼ ਦੇਖ ਟੁੱਟਿਆ ਪਰਿਵਾਰ !

ਸਿਵਲ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਦੇ ਚਾਚਾ ਬਲਬੀਰ ਰਾਮ ਨੇ ਦੱਸਿਆ ਕਿ ਸੰਦੀਪ ਜੇ.ਸੀ.ਬੀ. (JCB) ਮਸ਼ੀਨ ‘ਤੇ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਕੰਮ ‘ਤੇ ਗਿਆ ਸੀ। ਪਰ ਉਸਦੇ ਜਾਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਸੰਦੀਪ ਨੂੰ ਕਰੰਟ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਉਸ ਸਮੇਂ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ।

ਬੁੱਧਵਾਰ ਸਵੇਰੇ ਆਪਣੇ ਕੰਮ ‘ਤੇ ਗਏ ਇੱਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਪੁੱਤਰ ਸੁਰਿੰਦਰ ਪਾਲ, ਨਿਵਾਸੀ ਪਿੰਡ ਧੁਆਂਖੇ ਜਾਗੀਰ ਵਜੋਂ ਹੋਈ ਹੈ।

ਇਸ ਸਬੰਧ ਵਿੱਚ ਜੇ.ਸੀ.ਬੀ. ਮਸ਼ੀਨ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਪਿਛਲੇ ਕਰੀਬ 6 ਮਹੀਨਿਆਂ ਤੋਂ ਉਨ੍ਹਾਂ ਕੋਲ ਕੰਮ ਕਰ ਰਿਹਾ ਸੀ। ਬੁੱਧਵਾਰ ਨੂੰ ਕੰਮ ਦੌਰਾਨ ਜਦੋਂ ਉਹ ਮਸ਼ੀਨ ਦੇ ਕੋਲ ਖੜ੍ਹਾ ਸੀ, ਤਾਂ ਮਸ਼ੀਨ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਇਸ ਕਾਰਨ ਮਸ਼ੀਨ ਵਿੱਚ ਕਰੰਟ ਆ ਗਿਆ ਅਤੇ ਕੋਲ ਖੜ੍ਹੇ ਸੰਦੀਪ ਦਾ ਹੱਥ ਮਸ਼ੀਨ ਨਾਲ ਛੂਹ ਗਿਆ, ਜਿਸ ਨਾਲ ਉਸਨੂੰ ਜ਼ੋਰਦਾਰ ਕਰੰਟ ਲੱਗਿਆ ਅਤੇ ਉਹ ਦੂਰ ਜਾ ਡਿੱਗਿਆ।

ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਚੁੱਕ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave a Reply

Your email address will not be published. Required fields are marked *