ਸ਼ਹਿਰ ‘ਚ ਥਾਂ -ਥਾਂ ’ਤੇ ਲੱਗੇ ਗੰਦਗੀ ਦੇ ਢੇਰ !

ਸਿਟੀ ਬਿਊਟੀਫੁਲ ਕਹੇ ਜਾਣ ਵਾਲੇ ਨੰਗਲ ਸ਼ਹਿਰ ਦੀ ਸੁੰਦਰਤਾ ’ਤੇ ਗ੍ਰਹਿਣ ਲਗਾ ਰਹੇ ਕੂੜੇ ਦੇ ਢੇਰਾਂ ਨਾਲ ਸਥਾਨਕ ਲੋਕ ਡਾਢੇ ਪ੍ਰੇਸ਼ਾਨ ਹਨ। ਇਸ ਸਬੰਧੀ ਅੱਜ ਸਥਾਨਕ ਮੇਨ ਮਾਰੀਕਟ ਦੇ ਵਪਾਰੀਆਂ ਸੰਜੈ ਸੁਨੇਜਾ, ਕਮਲਦੀਪ ਸਿੰਘ , ਜਗਤਾਰ ਸਿੰਘ, ਲਾਡੀ ਬਹਿਲ, ਸੂਰਜ ਬਹਿਲ, ਸੰਦੀਪ ਧਵਨ ਨੇ ਦੱਸਿਆਂ ਕਿ ਨੰਗਲ ਵਿਚ ਬੀਬੀਐੱਮਬੀ ਅਤੇ ਨਗਰ ਕੌਸਲ ਨੰਗਲ ਦੋ ਵੱਡੇ ਅਦਾਰੇ ਹਨ, ਪਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਇਹ ਦੋਵੇ ਅਦਾਰੇ ਬੁਰੀ ਤਰਾਂ ਫੇਲ੍ਹ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆਂ ਕਿ ਸ਼ਹਿਰ ਵਿਚ ਰੱਖੇ ਗਏ ਕੂੜਾਦਾਨ ਨੱਕੋ-ਨਕ ਭਰੇ ਹੋਏ ਹਨ, ਜਿਸ ਕਾਰਨ ਲੋਕਾਂ ਵਲੋਂ ਕੂੜਾ ਦਾਨ ਦੇ ਬਾਹਰ ਹੀ ਕੂੜਾ ਸੁਟਿਆ ਜਾ ਰਿਹਾ ਹੈ ਜੋ ਗੰਦਗੀ ਦੇ ਢੇਰਾਂ ਦਾ ਕਾਰਨ ਬਣ ਰਹੇ ਹਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਉਨ੍ਹਾਂ ਬੀਬੀਐੱਮਬੀ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਉਹ ਸ਼ਹਿਰ ਦੀ ਸਫਾਈ ਯਕੀਨੀ ਬਣਾਉਣ ਅਤੇ ਜਲਦ ਤੋਂ ਜਲਦ ਕੂੜਾਦਾਨਾ ਨੂੰ ਖਾਲੀ ਕਰਵਾਏ। ਬੀਬੀਐੱਮਬੀ ਦੇ ਅਧਿਕਾਰੀ ਦਾ ਕਹਿਣਾ ਇਸ ਸਬੰਧੀ ਜਦੋਂ ਬੀਬੀਐੱਮਬੀ ਦੇ ਐੱਸਡੀਓ ਚਮਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਬੀਬੀਐੱਮਬੀ ਦਾ ਡੰਪਰ ਪਲੇਸਰ ਕੁਝ ਦਿਨਾ ਤੋਂ ਖਰਾਬ ਹੋਣ ਕਾਰਣ ਉਕਤ ਸਮੱਸਿਆਂ ਪੇਸ਼ ਆ ਰਹੀ ਹੈ, ਜਿਸਦੀ ਬੁਧਵਾਰ ਤੱਕ ਠੀਕ ਹੋ ਜਾਣ ਦੀ ਸੰਭਾਵਨਾਂ ਹੈ।ਜਿਸ ਪਿਛੋਂ ਸਫਾਈ ਕਰਵਾ ਦਿੱਤੀ ਜਾਵੇਗੀ। ਵਾਰਡ ਕੌਸਲਰ ਸੋਨੀਆਂ ਸੈਣੀ ਨੇ ਕਿਹਾ ਇਸ ਸਬੰਧੀ ਸਥਾਨਕ ਵਾਰਡ ਦੇ ਕੌਂਸਲਰ ਸੋਨੀਆਂ ਸੈਣੀ ਨੇ ਕਿਹਾ ਕਿ ਕੂੜੇ ਦੇ ਕੰਨਟੇਨਰ ਚੁਕਣ ਦਾ ਕੰਮ ਬੀਬੀਐੱਮਬੀ ਵਲੋਂ ਕੀਤਾ ਜਾਣਾ ਹੈ,ਉਹ ਇਸ ਸਬੰਧੀ ਬੀਤੇ 10 ਦਿਨਾ ਤੋਂ ਬੀਬੀਐੱਮਬੀ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ,ਪਰ ਮੁਸ਼ਕਲ ਦਾ ਹਲ ਨਹੀ ਕੀਤਾ ਗਿਆ, ਹੁਣ ਉਨ੍ਹਾਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕੂੜਾ ਚੁਕਣ ਲਈ ਕਿਹਾ ਹੈ,ਜੋ ਕਿ ਜਲਦੀ ਹੀ ਕੂੜਾ ਚੁਕਵਾਂ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਕੂੜਾ ਕੂੜਾਦਾਨ ਵਿਚ ਹੀ ਪਾਉਣ ਦੀ ਖੇਚਲ ਕਰਨ,ਕਿਉਕਿ ਕੁਝ ਲੋਕ ਕੂੜੇ ਨੂੰ ਅਕਸਰ ਹੀ ਕੂੜਾਦਾਨ ਦੇ ਬਾਹਰ ਸੁੱਟ ਕੇ ਚਲੇ ਜਾਦੇ ਹਨ,ਜਿਸ ਨਾਲ ਗੰਦਗੀ ਫੈਲਦੀ ਹੈ।

Leave a Reply

Your email address will not be published. Required fields are marked *