Vaccine King ਦੀ IPL ‘ਚ ਐਂਟਰੀ ! ਖਰੀਦਣਗੇ ਵਿਰਾਟ ਕੋਹਲੀ ਦੀ ਟੀਮ, ਜਾਣੋ ਕਿੰਨੀ ਦੌਲਤ ਦੇ ਹਨ ਮਾਲਕ ?

ਅਦਾਰ ਪੂਨਾਵਾਲਾ, ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸੀਈਓ ਹਨ ਅਤੇ ਭਾਰਤ ਦੇ ਸਭ ਤੋਂ ਚਰਚਿਤ ਉਦਯੋਗਪਤੀਆਂ ਵਿੱਚੋਂ ਇੱਕ ਹਨ। ਫੋਰਬਸ ਦੇ ਅਨੁਸਾਰ, ਉਨ੍ਹਾਂ ਦੇ ਪਿਤਾ ਸਾਇਰਸ ਪੂਨਾਵਾਲਾ ਦੀ ਰੀਅਲ-ਟਾਈਮ ਨੈੱਟਵਰਥ ਲਗਭਗ 18.8 ਅਰਬ ਡਾਲਰ (ਲਗਪਗ 1.73 ਲੱਖ ਕਰੋੜ ਰੁਪਏ ਤੋਂ ਵੱਧ) ਹੈ।

ਕ੍ਰਿਕਟ ਦੇ ਮੈਦਾਨ ਤੋਂ ਲੈ ਕੇ ਕਾਰਪੋਰੇਟ ਜਗਤ ਤਕ ਇਕ ਵੱਡੀ ਡੀਲ ਦੀ ਚਰਚਾ ਜ਼ੋਰਾਂ ‘ਤੇ ਹੈ। ਵਿਰਾਟ ਕੋਹਲੀ (Virat Kohli) ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ ਭਾਰਤ ਦੇ ‘ਵੈਕਸੀਨ ਕਿੰਗ’ ਖਰੀਦਣ ਜਾ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਅਦਾਰ ਪੂਨਾਵਾਲਾ (Adar Poonawalla) ਦੀ। ਕੋਵਿਡ ਵੈਕਸੀਨ (Covid Vaccine) ਰਾਹੀਂ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਪੂਨਾਵਾਲਾ ਹੁਣ ਆਈਪੀਐਲ (IPL) ਦੀ ਸਭ ਤੋਂ ਪ੍ਰਸਿੱਧ ਫਰੈਂਚਾਇਜ਼ੀ ‘ਤੇ ਵੱਡਾ ਦਾਅ ਲਗਾਉਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਦੀ ਇਹ ਬੋਲੀ ਕ੍ਰਿਕਟ ਅਤੇ ਬਿਜ਼ਨਸ ਦੋਵਾਂ ਜਗਤ ਵਿੱਚ ਹਲਚਲ ਮਚਾ ਰਹੀ ਹੈ। ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਦਾਰ ਪੂਨਾਵਾਲਾ ਦੀ ਕੁੱਲ ਜਾਇਦਾਦ (Net Worth) ਕਿੰਨੀ ਹੈ।

RCB ਖਰੀਦਣ ਦੀ ਤਿਆਰੀ

ਅਦਾਰ ਪੂਨਾਵਾਲਾ ਨੇ ਲਿਖਿਆ, ‘ਆਉਣ ਵਾਲੇ ਮਹੀਨਿਆਂ ਵਿਚ ਮੈਂ RCB ਲਈ ਮਜ਼ਬੂਤ ਤੇ ਮੁਕਾਬਲੇ ਵਾਲੀ ਬੋਲੀ ਲਗਾਉਣ ਜਾ ਰਿਹਾ ਹਾਂ।’ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਮਾਲਕ ਕੰਪਨੀ ‘ਡੀਆਜੀਓ’ (Diageo) ਨੇ ਆਪਣੀ ਭਾਰਤੀ ਇਕਾਈ ਯੂਨਾਈਟਿਡ ਸਪਿਰਿਟਸ (United Spirits Ltd.) ਰਾਹੀਂ ਫਰੈਂਚਾਇਜ਼ੀ ‘ਚ ਨਿਵੇਸ਼ ਦੀ ਰਣਨੀਤਕ ਸਮੀਖਿਆ ਸ਼ੁਰੂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ RCB ਨੂੰ ਵਿਕਰੀ ਲਈ ਰੱਖਿਆ ਜਾ ਸਕਦਾ ਹੈ।

RCB ਨੇ ਸਾਲ 2025 ‘ਚ ਆਪਣਾ ਪਹਿਲਾ IPL ਖਿਤਾਬ ਜਿੱਤਿਆ ਸੀ, ਜਿਸ ਨਾਲ ਟੀਮ ਦੀ ਬ੍ਰਾਂਡ ਵੈਲਯੂ ਅਤੇ ਪ੍ਰਸਿੱਧੀ ਹੋਰ ਵਧ ਗਈ ਹੈ। ਇਸ ਤੋਂ ਪਹਿਲਾਂ ਟੀਮ 2009, 2011 ਅਤੇ 2016 ਵਿੱਚ ਉਪ-ਵਿਜੇਤਾ ਰਹੀ ਸੀ ਅਤੇ ਮਹਿਲਾ ਪ੍ਰੀਮੀਅਰ ਲੀਗ (WPL) ਦਾ ਖਿਤਾਬ 2024 ਵਿੱਚ ਜਿੱਤਿਆ ਸੀ।

ਅਦਾਰ ਪੂਨਾਵਾਲਾ ਦੀ ਨੈੱਟਵਰਥ

ਅਦਾਰ ਪੂਨਾਵਾਲਾ, ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸੀਈਓ ਹਨ ਅਤੇ ਭਾਰਤ ਦੇ ਸਭ ਤੋਂ ਚਰਚਿਤ ਉਦਯੋਗਪਤੀਆਂ ਵਿੱਚੋਂ ਇੱਕ ਹਨ। ਫੋਰਬਸ ਦੇ ਅਨੁਸਾਰ, ਉਨ੍ਹਾਂ ਦੇ ਪਿਤਾ ਸਾਇਰਸ ਪੂਨਾਵਾਲਾ ਦੀ ਰੀਅਲ-ਟਾਈਮ ਨੈੱਟਵਰਥ ਲਗਭਗ 18.8 ਅਰਬ ਡਾਲਰ (ਲਗਪਗ 1.73 ਲੱਖ ਕਰੋੜ ਰੁਪਏ ਤੋਂ ਵੱਧ) ਹੈ।

ਅਦਾਰ ਪੂਨਾਵਾਲਾ ਵੀ ਪਰਿਵਾਰਕ ਕਾਰੋਬਾਰ ਅਤੇ ਨਿਵੇਸ਼ਾਂ ਕਾਰਨ ਅਰਬਾਂ ਡਾਲਰ ਦੀ ਸੰਪਤੀ ਦੇ ਮਾਲਕ ਹਨ। ਉਨ੍ਹਾਂ ਦੀਆਂ ਜਾਇਦਾਦਾਂ ਵਿੱਚ ਸ਼ਾਮਲ ਹਨ:

Poonawalla Fincorp: ‘ਚ ਵੱਡੀ ਹਿੱਸੇਦਾਰੀ।

Ritz-Carlton Hotel (ਪੁਣੇ): ‘ਚ ਨਿਵੇਸ਼।

ਲੰਡਨ (ਮੇਫੇਅਰ): ‘ਚ ਕਰੋੜਾਂ ਪਾਊਂਡ ਦਾ ਆਲੀਸ਼ਾਨ ਬੰਗਲਾ।

ਕੋਵਿਡ ਵੈਕਸੀਨ ਤੋਂ ਦੁਨੀਆ ਭਰ ‘ਚ ਮਿਲੀ ਪਛਾਣ

ਸੀਰਮ ਇੰਸਟੀਚਿਊਟ ਦੁਨੀਆ ਦਾ ਸਭ ਤੋਂ ਵੱਡਾ (ਖੁਰਾਕਾਂ ਦੇ ਹਿਸਾਬ ਨਾਲ) ਵੈਕਸੀਨ ਨਿਰਮਾਤਾ ਮੰਨਿਆ ਜਾਂਦਾ ਹੈ। ਕੋਵਿਡ ਮਹਾਂਮਾਰੀ ਦੌਰਾਨ ਕੰਪਨੀ ਨੇ ਕੋਵੀਸ਼ੀਲਡ (Covishield) ਵੈਕਸੀਨ ਬਣਾਈ, ਜੋ AstraZeneca ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਸੀ।

ਮਹਾਂਮਾਰੀ ਦੌਰਾਨ ਕੰਪਨੀ ਨੇ ਪੁਣੇ ਵਿੱਚ ਨਵੀਂ ਫੈਕਟਰੀ ਬਣਾਉਣ ਲਈ ਲਗਪਗ 800 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਅਦਾਰ ਪੂਨਾਵਾਲਾ ਨੂੰ ਫੋਰਬਸ ਏਸ਼ੀਆ ਦੇ ‘ਪਰਉਪਕਾਰੀ ਨਾਇਕਾਂ’ (Philanthropy Heroes) ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ 2022 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਜੇ ਮਾਲਿਆ ਨੇ RCB ਨੂੰ ਕਿੰਨੇ ਵਿੱਚ ਖਰੀਦਿਆ ਸੀ?

RCB ਆਈਪੀਐਲ ਦੀਆਂ ਸਭ ਤੋਂ ਪ੍ਰਸਿੱਧ ਟੀਮਾਂ ਵਿੱਚੋਂ ਇੱਕ ਹੈ। ਟੀਮ ‘ਚ ਵਿਰਾਟ ਕੋਹਲੀ, ਕ੍ਰਿਸ ਗੇਲ, ਏਬੀ ਡਿਵਿਲੀਅਰਜ਼, ਗਲੇਨ ਮੈਕਸਵੈੱਲ ਤੇ ਫਾਫ ਡੂ ਪਲੇਸਿਸ ਵਰਗੇ ਵੱਡੇ ਖਿਡਾਰੀ ਖੇਡ ਚੁੱਕੇ ਹਨ। ਜਦੋਂ 2008 ਵਿੱਚ IPL ਦੀ ਸ਼ੁਰੂਆਤ ਹੋਈ ਸੀ, ਉਦੋਂ ਇਹ ਦੂਜੀ ਸਭ ਤੋਂ ਮਹਿੰਗੀ ਫਰੈਂਚਾਇਜ਼ੀ ਸੀ ਅਤੇ ਵਿਜੇ ਮਾਲਿਆ ਨੇ ਇਸ ਨੂੰ 111.6 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ।

Leave a Reply

Your email address will not be published. Required fields are marked *