Site icon Amritsar Awaaz

23ਵੇਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ— 2024  ਦਾ ਆਰੰਭ

23ਵੇਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ— 2024  ਦਾ ਆਰੰਭ

ਅੰਮ੍ਰਿਤਸਰ—28—10—2024 ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ 23ਵੇਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ—2024 ਦੀਆਂ ਮੇਜਰ ਗੇਮਾਂ ਤਹਿਤ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ.ਰੋਡ ਵਿਖੇ ਟਾਈਕਵਾਂਡੋ, ਫੈਨਸਿੰਗ, ਬੈਡਮਿੰਟਨ, ਟੇਬਲ ਟੈਨਿਸ ਖੇਡਾਂ ਦਾ ਆਰੰਭ ਕੀਤਾ ਗਿਆ। ਜਿਥੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਆਨਰੇਰੀ ਐਡੀ.ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸਕੂਲ ਮੈਂਬਰ ਇੰਚਾਰਜ ਸ੍ਰ. ਰਾਬਿੰਦਰਬੀਰ ਸਿੰਘ ਭੱਲਾ ਅਤੇ ਸ੍ਰ.ਗੁਰਪ੍ਰੀਤ ਸਿੰਘ ਸੇਠੀ ਅਤੇ ਹੋਰਨਾਂ ਮੈਂਬਰਾਂ ਸਹਿਤ ਅਸਮਾਨ ਵਿਚ ਗੁਬਾਰੇ ਅਤੇ ਕਬੂਤਰ ਉਡਾ ਕੇ ਖੇਡਾਂ ਦੀ ਆਰੰਭਤਾ ਦਾ ਰਸਮੀ ਐਲਾਨ ਕੀਤਾ। ਇਸ ਮੋਕੇ ਸਕੂਲ ਵਿਦਿਆਰਥਣ ਮੰਨਤ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਿਯਮ ਅਤੇ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਬਿਨ੍ਹਾਂ ਭੇਦ—ਭਾਵ ਖੇਡਾਂ ਖੇਡਣ ਦੀ ਸੁੰਹ ਚੁੱਕ ਰਸਮ ਨਿਭਾਈ। 
ਇਸ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖੀ—ਸਿੱਖਿਆ ਦੇ ਨਾਲ—ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਸੀ.ਕੇ.ਡੀ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਕੇ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ।ਉਹਨਾਂ ਸਾਰੇ ਵਿਦਿਆਥੀਆਂ ਨੂੰ ਪੜ੍ਹਾਈ ਦੇ ਨਾਲ—ਨਾਲ ਖੇਡਾਂ ਵਿਚ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਵੱਧ—ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। 
ਐਡੀ. ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਨੇ ਖੇਡਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵਿਦਿਅਕ ਸਿਸਟਮ ਦਾ ਅਨਿਖੜਵਾਂ ਅੰਗ ਦੱਸਦਿਆਂ ਵਿਦਿਆਰਥੀ ਚਰਿੱਤਰ ਨਿਰਮਾਣ ਵਿਚ ਖੇਡਾਂ ਦੇ ਅਹਿਮ ਯੋਗਦਾਨ ਤੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਹਰ ਸਾਲ ਕਰਵਾਏ ਜਾਂਦੇ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ ਅਧੀਨ ਵੱਖ—ਵੱਖ ਸਕੂਲਾਂ ਵਿਚ ਕਰਵਾਏ ਜਾਂਦੇ ਵੱਖ—ਵੱਖ ਖੇਡ ਮੁਕਾਬਲਿਆਂ ਵਿਚ ਸੀ.ਕੇ.ਡੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਂਦੀ ਹੈ। 
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਤਰਲੋਚਨ ਸਿੰਘ, ਸ੍ਰ.ਪ੍ਰਦੀਪ ਸਿੰਘ ਵਾਲੀਆ, ਸ.ਜਗਜੀਤ ਸਿੰਘ, ਸ੍ਰ.ਗੁਰਭੇਜ ਸਿੰਘ, ਸ੍ਰ.ਮੋਹਨਜੀਤ ਸਿੰਘ ਭੱਲਾ, ਸ੍ਰ.ਏ.ਪੀ.ਐਸ.ਮਾਨ ਡਾਇਰੈਕਟਰ ਓਪਰੇਸ਼ਨ ਡਾ.ਏ.ਪੀ ਸਿੰਘ ਚਾਵਲਾ, ਜੁਆਇੰਟ ਡਾਇਰੈਕਟਰ ਸਪੋਰਟਸ ਸ੍ਰ.ਦਪਿੰਦਰ ਸਿੰਘ, ਸਕੂਲ ਪ੍ਰਿੰਸੀਪਲ ਸ੍ਰੀਮਤੀ ਕੰਵਲਪ੍ਰੀਤ ਕੌਰ ਅਤੇ ਹੋਰਨਾਂ ਮੈਂਬਰਾਂ ਸਮੇਤ ਸਕੂਲ ਸਟਾਫ ਹਾਜ਼ਰ ਸਨ।

Exit mobile version