Track’ਤੇ ਟ੍ਰੇਨ ਨਹੀਂ, Car ਦੌੜਾਈ: ਨਸ਼ੇ ‘ਚ ਟੱਲੀ ਨੌਜਵਾਨਾਂ ਦਾ ਚੰਡੀਗੜ੍ਹ ਸਟੇਸ਼ਨ ‘ਤੇ ਹਾਈ-ਵੋਲਟੇਜ ਡਰਾਮਾ !

ਦੋ ਨੌਜਵਾਨਾਂ ਨੂੰ ਸ਼ਰਾਬ ਦਾ ਨਸ਼ਾ ਅਜਿਹਾ ਚੜ੍ਹਿਆ ਕਿ ਉਨ੍ਹਾਂ ਨੇ ਤੇਜ਼ ਰਫ਼ਤਾਰ ਕਾਰ ਰੇਲਵੇ ਸਟੇਸ਼ਨ ਦੇ ਅੰਦਰ ਵਾੜ ਦਿੱਤੀ। ਕਾਰ ਪਲੇਟਫਾਰਮ ਨੰਬਰ 1 ਤੱਕ ਪਹੁੰਚ ਗਈ ਅਤੇ ਪਲੇਟਫਾਰਮ ਤੇ ਰੇਲਵੇ ਟਰੈਕ ਦੇ ਵਿਚਕਾਰ ਫਸ ਗਈ। ਉਸਾਰੀ ਕਾਰਜਾਂ ਕਾਰਨ ਪਲੇਟਫਾਰਮ ਨੰਬਰ 1 ਇਨੀਂ ਦਿਨੀਂ ਬੰਦ ਹੈ; ਜੇਕਰ ਸਭ ਤੋਂ ਵਿਅਸਤ ਰਹਿਣ ਵਾਲਾ ਇਹ ਪਲੇਟਫਾਰਮ ਬੰਦ ਨਾ ਹੁੰਦਾ, ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਘਟਨਾ ਮੰਗਲਵਾਰ ਤੜਕੇ 3 ਵਜੇ ਵਾਪਰੀ। ਸਟੇਸ਼ਨ ਕੰਪਲੈਕਸ ਵਿੱਚ ਕੁਝ ਦੇਰ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਰੇਲਵੇ ਸੁਰੱਖਿਆ ਬਲ (RPF) ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਬਾਅਦ ਵਿੱਚ ਵਾਹਨ ਨੂੰ ਸਟੇਸ਼ਨ ਕੰਪਲੈਕਸ ਤੋਂ ਬਾਹਰ ਖੜ੍ਹਾ ਕਰ ਦਿੱਤਾ ਗਿਆ।

ਰੇਲਵੇ ਪੁਲਿਸ ਅਨੁਸਾਰ, ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਸਕਿਆ ਕਿ ਉਹ ਕਾਰ ਸਮੇਤ ਰੇਲਵੇ ਸਟੇਸ਼ਨ ਦੇ ਅੰਦਰ ਕਿਵੇਂ ਪਹੁੰਚ ਗਏ। ਆਰਪੀਐਫ ਅਤੇ ਰੇਲਵੇ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਰ ਸਟੇਸ਼ਨ ਕੰਪਲੈਕਸ ਵਿੱਚ ਕਿਸ ਰਸਤੇ ਰਾਹੀਂ ਦਾਖਲ ਹੋਈ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਿੱਥੇ ਚੂਕ ਹੋਈ।

Leave a Reply

Your email address will not be published. Required fields are marked *