Moga-‘ਚ ਵੱਡੀ ਡਕੈਤੀ: ਔਰਤ ਨੂੰ ਬੰਧਕ ਬਣਾ ਕੇ ਕੀਤੀ ਮਾਰ-ਕੁੱਟ, 20-25 ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਉੱਡੇ ਲੁਟੇਰੇ!

ਮਾਂ ਦੀ ਆਵਾਜ਼ ਸੁਣ ਕੇ ਉਸਨੇ ਦੂਜੇ ਕਮਰੇ ਦੀ ਖਿੜਕੀ ਖੋਲ੍ਹ ਕੇ ਮਾਂ ਨੂੰ ਬਾਹਰ ਕੱਢਿਆ ਅਤੇ ਆਪਣੇ ਗੁਆਂਢੀਆਂ ਨੂੰ ਬੁਲਾਇਆ। ਇਸ ਮੌਕੇ ਮਹਿਲਾ ਦੇ ਪਤੀ ਨਿਸ਼ਾਦ ਅਹਿਮਦ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਲਈ ਘਰ ਵਿੱਚ ਪੈਸੇ ਰੱਖੇ ਹੋਏ ਸਨ। ਸੋਮਵਾਰ ਨੂੰ ਇਹ ਵਾਰਦਾਤ ਹੋ ਗਈ। ਉਨ੍ਹਾਂ ਦੱਸਿਆ ਕਿ ਧੀ ਦੇ ਫ਼ੋਨ ਕਰਨ ‘ਤੇ ਉਹ ਤੁਰੰਤ ਘਰ ਪਹੁੰਚੇ ਤਾਂ ਘਰ ਵਿੱਚ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੀ ਪਤਨੀ ਨਾਲ ਬੇਰਿਹਮੀ ਨਾਲ ਮਾਰ-ਕੁੱਟ ਕੀਤੀ ਗਈ ਅਤੇ ਦੁਕਾਨ ਦੀ ਸਾਰੀ ਕਮਾਈ ਵੀ ਲੁੱਟ ਲਈ ਗਈ।

ਮੋਗਾ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਆਰਾ ਰੋਡ ਸਥਿਤ ਗਲੀ ਨੰਬਰ-1 ਵਿੱਚ ਬੇਖੌਫ਼ ਬਦਮਾਸ਼ਾਂ ਨੇ ਫ਼ਿਲਮੀ ਅੰਦਾਜ਼ ਵਿੱਚ ਵੱਡੀ ਡਾਕਾ ਵਾਰਦਾਤ ਨੂੰ ਅੰਜਾਮ ਦਿੱਤਾ। ਤਿੰਨ ਤੋਂ ਚਾਰ ਨਕਾਬਪੋਸ਼ ਨੌਜਵਾਨ ਬੋਲੇਰੋ ਪਿਕਅੱਪ ਗੱਡੀ ਵਿੱਚ ਆਏ ਅਤੇ ਆਪਣੇ ਆਪ ਨੂੰ ਪਲੰਬਰ ਦੱਸ ਕੇ ਘਰ ਅੰਦਰ ਦਾਖ਼ਲ ਹੋ ਗਏ।

ਘਰ ਅੰਦਰ ਇਕੱਲੀ ਮੌਜੂਦ ਔਰਤ ਨੂੰ ਬਦਮਾਸ਼ਾਂ ਨੇ ਬੰਧਕ ਬਣਾ ਲਿਆ ਅਤੇ ਉਸ ਨਾਲ ਬੇਰਿਹਮੀ ਨਾਲ ਮਾਰ-ਕੁੱਟ ਕੀਤੀ। ਵਿਰੋਧ ਕਰਨ ‘ਤੇ ਬਦਮਾਸ਼ਾਂ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਾਅਦ ਵਿੱਚ ਬਦਮਾਸ਼ਾਂ ਨੇ ਉਸਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਲੁਟੇਰਿਆਂ ਨੇ ਅਲਮਾਰੀਆਂ ਤੋੜ ਕੇ ਕਰੀਬ 20 ਤੋਂ 25 ਲੱਖ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਜ਼ਮੀਨ ਖਰੀਦਣ ਲਈ ਇਕੱਠੀ ਕੀਤੀ ਗਈ ਸੀ। ਪੂਰੇ ਘਰ ਵਿੱਚ ਖੂਨ ਹੀ ਖੂਨ ਫੈਲਿਆ ਹੋਇਆ ਸੀ।

ਵਾਰਦਾਤ ਦੇ ਸਮੇਂ ਪੀੜਤ ਔਰਤ ਦੀ 13 ਸਾਲਾ ਧੀ ਟਿਊਸ਼ਨ ਤੋਂ ਘਰ ਵਾਪਸ ਆਈ। ਮਾਂ ਦੀ ਚੀਖ਼ਾਂ ਸੁਣ ਕੇ ਧੀ ਨੇ ਹਿੰਮਤ ਦਿਖਾਈ, ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਗਵਾਂਢੀਆਂ ਨੂੰ ਬੁਲਾ ਕੇ ਮਾਂ ਨੂੰ ਬਾਥਰੂਮ ਵਿਚੋਂ ਬਾਹਰ ਕੱਢਿਆ। ਜ਼ਖ਼ਮੀ ਔਰਤ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਪੀੜਤ ਨਿਸ਼ਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸੱਤ ਵਜੇ ਰਸੋਈ ਵਿੱਚ ਕੰਮ ਕਰ ਰਹੀ ਸੀ, ਤਦ ਹੀ ਤਿੰਨ-ਚਾਰ ਨੌਜਵਾਨ ਘਰ ਅੰਦਰ ਦਾਖ਼ਲ ਹੋ ਗਏ ਅਤੇ ਆਪਣੇ ਆਪ ਨੂੰ ਪਲੰਬਰ ਦੱਸਣ ਲੱਗ ਪਏ। ਜਦੋਂ ਉਸਨੇ ਉਨ੍ਹਾਂ ਨੂੰ ਦੁਕਾਨ ‘ਤੇ ਬੈਠੇ ਪਤੀ ਕੋਲ ਜਾਣ ਲਈ ਕਿਹਾ ਤਾਂ ਇਕ ਬਦਮਾਸ਼ ਨੇ ਉਸਦੀ ਗਰਦਨ ‘ਤੇ ਛੁਰੀ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਿਰੋਧ ਕਰਨ ‘ਤੇ ਉਸ ‘ਤੇ ਹਮਲਾ ਕਰ ਦਿੱਤਾ ਗਿਆ।

ਲੁਟੇਰਿਆਂ ਨੇ ਉਸ ਕਮਰੇ ਵਿੱਚ ਦਾਖ਼ਲ ਹੋ ਕੇ ਨਕਦ ਅਤੇ ਸੋਨਾ ਲੁੱਟ ਲਿਆ। ਇਕ ਹਮਲਾਵਰ ਉਸਦੇ ਉੱਤੇ ਬੈਠ ਗਿਆ ਅਤੇ ਕੰਨਾਂ ਦੀਆਂ ਬਾਲੀਆਂ, ਗਲੇ ਦੀ ਸੋਨੇ ਦੀ ਚੇਨ ਅਤੇ ਹੱਥਾਂ ਦੀਆਂ ਅੰਗੂਠੀਆਂ ਵੀ ਉਤਾਰ ਲੀਆਂ। ਜਾਂਦੇ ਸਮੇਂ ਉਸਦੇ ਹੱਥ-ਪੈਰ ਕੱਪੜਿਆਂ ਨਾਲ ਬੰਨ੍ਹ ਕੇ ਬਾਥਰੂਮ ਵਿੱਚ ਬੰਦ ਕਰ ਗਏ। ਇਸ ਮੌਕੇ ਪੀੜਤ ਦੀ ਧੀ ਨੇ ਦੱਸਿਆ ਕਿ ਜਦੋਂ ਉਹ ਟਿਊਸ਼ਨ ਤੋਂ ਘਰ ਆਈ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਅੰਦਰ ਹਰ ਪਾਸੇ ਖੂਨ ਫੈਲਿਆ ਹੋਇਆ ਸੀ। ਮਾਂ ਦੀ ਆਵਾਜ਼ ਸੁਣ ਕੇ ਉਸਨੇ ਦੂਜੇ ਕਮਰੇ ਦੀ ਖਿੜਕੀ ਖੋਲ੍ਹ ਕੇ ਮਾਂ ਨੂੰ ਬਾਹਰ ਕੱਢਿਆ ਅਤੇ ਆਪਣੇ ਗੁਆਂਢੀਆਂ ਨੂੰ ਬੁਲਾਇਆ। ਇਸ ਮੌਕੇ ਮਹਿਲਾ ਦੇ ਪਤੀ ਨਿਸ਼ਾਦ ਅਹਿਮਦ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਲਈ ਘਰ ਵਿੱਚ ਪੈਸੇ ਰੱਖੇ ਹੋਏ ਸਨ। ਸੋਮਵਾਰ ਨੂੰ ਇਹ ਵਾਰਦਾਤ ਹੋ ਗਈ। ਉਨ੍ਹਾਂ ਦੱਸਿਆ ਕਿ ਧੀ ਦੇ ਫ਼ੋਨ ਕਰਨ ‘ਤੇ ਉਹ ਤੁਰੰਤ ਘਰ ਪਹੁੰਚੇ ਤਾਂ ਘਰ ਵਿੱਚ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੀ ਪਤਨੀ ਨਾਲ ਬੇਰਿਹਮੀ ਨਾਲ ਮਾਰ-ਕੁੱਟ ਕੀਤੀ ਗਈ ਅਤੇ ਦੁਕਾਨ ਦੀ ਸਾਰੀ ਕਮਾਈ ਵੀ ਲੁੱਟ ਲਈ ਗਈ।

ਇਸ ਮਾਮਲੇ ਸਬੰਧੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਰਾ ਰੋਡ ਸਥਿਤ ਇਕ ਘਰ ਵਿੱਚ ਡਾਕਾ ਵਾਰਦਾਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *