ਪੰਜਾਬ ਯੂਨੀਵਰਸਿਟੀ: ਦੇ ਸਕਾਲਰ ਸਰਤਾਜ ਸਿੰਘ ਨੂੰ ਗਣਤੰਤਰ ਦਿਵਸ ‘ਤੇ ਮਿਲਿਆ ਚੰਡੀਗੜ੍ਹ Mayor ਐਵਾਰਡ !

ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਸੀਨੇਟ ਮੈਂਬਰ ਦੇਵੇਸ਼ ਮੌਦਗਿਲ ਨੇ ਸਰਤਾਜ ਸਿੰਘ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਰਤਾਜ ਵਰਗੇ ਪ੍ਰਤਿਭਾਸ਼ਾਲੀ ਨੌਜਵਾਨ ਖੋਜਾਰਥੀ ਯੂਨੀਵਰਸਿਟੀ ਅਤੇ ਸਮਾਜ ਦੋਵਾਂ ਲਈ ਮਾਣ ਵਾਲੀ ਗੱਲ ਹਨ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (Panjab University, Chandigarh) ਦੇ ‘ਸੈਂਟਰ ਫਾਰ ਦੀ ਸਟੱਡੀ ਆਫ ਸੋਸ਼ਲ ਇਨਕਲੂਜ਼ਨ’ ‘ਚ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਪੀਐਚਡੀ ਖੋਜਾਰਥੀ (ਰਿਸਰਚ ਸਕਾਲਰ) ਸਰਤਾਜ ਸਿੰਘ ਨੂੰ ਸਿੱਖਿਆ, ਖੋਜ ਅਤੇ ਸਾਹਿਤ ਦੇ ਖੇਤਰ ‘ਚ ਸ਼ਾਨਦਾਰ ਯੋਗਦਾਨ ਲਈ 26 ਜਨਵਰੀ 2026 ਨੂੰ ਚੰਡੀਗੜ੍ਹ ਮੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗਣਤੰਤਰ ਦਿਵਸ ਦੇ ਮੌਕੇ ‘ਤੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈ.ਏ.ਐਸ. ਵੱਲੋਂ ਪ੍ਰਦਾਨ ਕੀਤਾ ਗਿਆ।

ਸਰਤਾਜ ਸਿੰਘ ਇਸ ਤੋਂ ਪਹਿਲਾਂ ਵੀ ਸਾਹਿਤ ਅਤੇ ਲੇਖਣ ਦੇ ਖੇਤਰ ‘ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਯੁਵਾ ਲੇਖਕ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਇਲਾਵਾ, ਅਕਾਦਮਿਕ ਪ੍ਰਾਪਤੀਆਂ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਸਮਾਜ ਸੇਵਾ ਵਿੱਚ ਵਧੀਆ ਪ੍ਰਦਰਸ਼ਨ ਲਈ ਪੰਜਾਬ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੇਖਣ ਦੇ ਖੇਤਰ ਵਿੱਚ ਵਧੀਆ ਕੰਮ ਲਈ ਉਨ੍ਹਾਂ ਨੂੰ ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਗੋਲਡ ਮੈਡਲ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਲੇਖ ਮੁਕਾਬਲਿਆਂ ‘ਚ ਰਹੇ ਜੇਤੂ

ਇਸ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਵੱਲੋਂ ਉਨ੍ਹਾਂ ਨੂੰ ‘ਬੈਸਟ ਆਲ ਰਾਊਂਡਰ ਯੂਨੀਵਰਸਿਟੀ ਸਟੂਡੈਂਟ ਐਵਾਰਡ’ ਵੀ ਦਿੱਤਾ ਗਿਆ ਹੈ। ਹੁਣ ਤਕ ਸਰਤਾਜ ਸਿੰਘ ਭਾਰਤ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ 100 ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਲੇਖ ਲੇਖਣ ਮੁਕਾਬਲਿਆਂ ‘ਚ ਜੇਤੂ ਰਹਿ ਚੁੱਕੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਤਾਜ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਮਾਣ ਅਤੇ ਪ੍ਰੇਰਣਾ ਵਾਲੀ ਗੱਲ ਹੈ। ਉਨ੍ਹਾਂ ਕਿਹਾ, “ਇਹ ਐਵਾਰਡ ਸਿਰਫ਼ ਮੇਰਾ ਨਹੀਂ ਹੈ, ਸਗੋਂ ਮੇਰੇ ਅਧਿਆਪਕਾਂ, ਪਰਿਵਾਰ ਤੇ ਉਨ੍ਹਾਂ ਸਾਰੇ ਲੋਕਾਂ ਦਾ ਹੈ ਜਿਨ੍ਹਾਂ ਨੇ ਮੈਨੂੰ ਲਗਾਤਾਰ ਸਿੱਖਣ ਅਤੇ ਸਮਾਜ ਲਈ ਲਿਖਣ ਦੀ ਪ੍ਰੇਰਣਾ ਦਿੱਤੀ। ਮੈਂ ਅੱਗੇ ਵੀ ਸਿੱਖਿਆ, ਖੋਜ ਅਤੇ ਸਾਹਿਤ ਰਾਹੀਂ ਸਮਾਜਿਕ ਸ਼ਮੂਲੀਅਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ।”

ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਦਿੱਤੀ ਪ੍ਰੇਰਣਾ

ਇਸ ਮੌਕੇ ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਸੀਨੇਟ ਮੈਂਬਰ ਦੇਵੇਸ਼ ਮੌਦਗਿਲ ਨੇ ਸਰਤਾਜ ਸਿੰਘ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਰਤਾਜ ਵਰਗੇ ਪ੍ਰਤਿਭਾਸ਼ਾਲੀ ਨੌਜਵਾਨ ਖੋਜਾਰਥੀ ਯੂਨੀਵਰਸਿਟੀ ਅਤੇ ਸਮਾਜ ਦੋਵਾਂ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਤਾਜ ਸਿੰਘ ਭਵਿੱਖ ਵਿੱਚ ਵੀ ਸਿੱਖਿਆ, ਖੋਜ ਅਤੇ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਜਾਰੀ ਰੱਖਣਗੇ ਅਤੇ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਪ੍ਰੇਰਣਾ ਦੇਣਗੇ।

Leave a Reply

Your email address will not be published. Required fields are marked *