Search for:
  • Home/
  • Politics/
  • ਸੰਧੂ ਸਮੁੰਦਰੀ ਦੇ ਹੱਕ ’ਚ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਵਿਖੇ ਪ੍ਰਵਾਸੀ ਭਾਈਚਾਰੇ ਵਲੋ ਚੋਣ ਰੈਲੀ ਆਯੋਜਿਤ ਕੀਤੀ ਗਈ।

ਸੰਧੂ ਸਮੁੰਦਰੀ ਦੇ ਹੱਕ ’ਚ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਵਿਖੇ ਪ੍ਰਵਾਸੀ ਭਾਈਚਾਰੇ ਵਲੋ ਚੋਣ ਰੈਲੀ ਆਯੋਜਿਤ ਕੀਤੀ ਗਈ।

ਕਿਹਾ ਕੀ ਮੋਦੀ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਸਮਰਪਿਤ ਹੈ ਅਤੇ ਪਿੰਡਾਂ ਦਾ ਵਿਕਾਸ ਸ਼ਹਿਰੀ ਤਰਜ਼ ’ਤੇ ਕੀਤਾ ਜਾਵੇਗਾ।ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਵਿਖੇ ਪ੍ਰਵਾਸੀ ਭਾਈਚਾਰੇ ਵੱਲੋਂ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੀ ਸਰਕਾਰ ਫਿਰ ਤੋਂ ਆਵੇਗੀ ਅਤੇ ਇਸ ਵਾਰ ਪਿੰਡਾਂ ਦਾ ਵਿਕਾਸ ਸ਼ਹਿਰੀ ਤਰਜ਼ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਮੈਂਬਰ ਪਾਰਲੀਮੈਂਟ ਲਈ ਸ਼ਰਮ ਦੀ ਗਲ ਹੈ ਕਿ ਉਹ 7 ਸਾਲ ਤੋਂ ਐੱਮ ਪੀ ਹੋਣ ਦੇ ਬਾਵਜੂਦ ਪਿੰਡਾਂ ਦਾ ਵਿਕਾਸ ਨਹੀਂ ਕਰਵਾ ਸਕਿਆ। ਪਿੰਡਾਂ ਅੱਜ ਵੀ ਨਾ ਕੇਵਲ ਪੁਰਾਣੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਸਗੋਂ ਪਿੰਡਾਂ ਵਿਚ ਫੈਲੀ ਗੰਦਗੀ ਦੇ ਕਾਰਨ ਬਦ ਹਾਲ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਇੰਨੀ ਮਾੜੀ ਸਥਿਤੀ ਹੈ ਕਿ ਕੋਈ ਵੀ ਸੂਰਜ ਛਿਪਣ ਤੋਂ ਬਾਅਦ ਘਰੋ ਬਾਹਰ ਨਿਕਲਣ ਬਾਰੇ ਨਹੀਂ ਸੋਚ ਸਕਦਾ। ਉਨ੍ਹਾਂ ਪਿੰਡਾਂ ਵਿਚ ਨਸ਼ਿਆਂ ਦੇ ਫੈਲੇ ਜਾਲ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਨਸ਼ਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਜੋ ਕੋਈ ਵੀ ਨਸ਼ਿਆਂ ’ਚ ਲਿਪਟ ਪਾਇਆ ਜਾਵੇਗਾ ਉਨ੍ਹਾਂ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਭ ਕਾ ਸਾਥ ਸਭ ਕਾ ਵਿਸ਼ਵਾਸ ’ਤੇ ਚੱਲ ਰਹੀ ਹੈ ਅਤੇ ਸਭ ਦਾ ਵਿਸ਼ਵਾਸ ਜਿੱਤਣਾ ਭਾਜਪਾ ਦਾ ਪ੍ਰਮੁੱਖ ਏਜੰਡਾ ਹੈ। ਪੇਡੂ ਖੇਤਰਾਂ ਦਾ ਵਿਕਾਸ ਪਹਿਲ ਦੇ ਅਧਾਰ ’ਤੇ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਬਹੁਤ ਸਾਰੀਆਂ ਪ੍ਰਗਤੀਸ਼ੀਲ ਕੇਂਦਰੀ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ ਹੈ, ਜੋ ਮੁੱਖ ਤੌਰ ‘ਤੇ ਗ਼ਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਸਿਹਤ ਅਤੇ ਪੇਂਡੂ ਵਿਕਾਸ ਲਈ ਕੇਂਦਰੀ ਫੰਡਾਂ ਨੂੰ ਹੋਰ ਸਵੈ-ਸੇਵੀ ਉਦੇਸ਼ਾਂ ਲਈ ਵਰਤ ਲਿਆ ਜਾਂਦਾ ਹੈ ਅਤੇ ਸਹੀ ਲੇਖਾ-ਜੋਖਾ ਕਰਨ ਤੋਂ ਬਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਉਹ ਬਹਾਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਸਮਰਪਿਤ ਹੈ। ਅਸੀਂ ਹਰ ਗ਼ਰੀਬ ਪਰਿਵਾਰ ਨੂੰ ਗ਼ਰੀਬੀ ਤੋਂ ਬਾਹਰ ਲਿਆਉਣ ਅਤੇ ਇੱਕ ਸਨਮਾਨਜਨਕ ਜੀਵਨ ਪੱਧਰ ਪ੍ਰਦਾਨ ਕਰਨ ਲਈ ਵਚਨਬੱਧ ਹਾਂ।  ਪਿਛਲੇ 10 ਸਾਲਾਂ ਵਿੱਚ ਗ਼ਰੀਬਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਬਦੌਲਤ 25 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਆਏ ਹਨ। ਉਨ੍ਹਾਂ ਦਾ ਜੀਵਨ ਪੱਧਰ ਸੁਧਰਿਆ ਹੈ। ਸਾਡੀਆਂ ਨੀਤੀਆਂ ਅਤੇ ਯੋਜਨਾਵਾਂ ਦੇ ਕੇਂਦਰ ਵਿੱਚ ਗ਼ਰੀਬਾਂ ਦਾ ਹਿਤ ਹੈ। ਗ਼ਰੀਬਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨਾ, ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਸਨਮਾਨਜਨਕ ਜੀਵਨ ਦੇਣਾ ਸਾਡੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 80 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ। ਅਸੀਂ  ਅਗਲੇ ਪੰਜ ਸਾਲਾਂ ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ੍ਹਾ ਯੋਜਨਾ ਦੇ ਤਹਿਤ ਮੁਫ਼ਤ ਰਾਸ਼ਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਅਸੀਂ ਸਬਜ਼ੀਆਂ ਅਤੇ ਦਾਲਾਂ ਲਈ ਮੁੱਲ ਸਥਿਰਤਾ ਫ਼ੰਡ ਸਥਾਪਤ ਕਰਕੇ ਗ਼ਰੀਬਾਂ ਦੀ ਥਾਲ਼ੀ ਸੁਰੱਖਿਅਤ ਕੀਤੀ ਹੈ। ਅਸੀਂ ਦਾਲਾਂ, ਖਾਣ ਵਾਲੇ ਤੇਲ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਬਣ ਕੇ ਗ਼ਰੀਬਾਂ ਦੀ ਥਾਲ਼ੀ ਨੂੰ ਸੁਰੱਖਿਅਤ ਕਰਨ ਲਈ ਆਪਣੇ ਯਤਨ ਜਾਰੀ ਰੱਖਾਂਗੇ। ਸੰਧੂ ਸਮੁੰਦਰੀ ਨੇ ਕਿਹਾ ਕਿ ਅਸੀਂ ਆਯੁਸ਼ਮਾਨ ਭਾਰਤ ਦੇ ਤਹਿਤ ਗ਼ਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀ ਗੁਣਵੱਤਾ ਮੁਫ਼ਤ ਸਿਹਤ ਦੇਖਭਾਲ ਪ੍ਰਦਾਨ ਕੀਤੀ ਹੈ। ਮੁਫ਼ਤ ਸਿਹਤ ਸਹੂਲਤਾਂ ਨੂੰ ਜਾਰੀ ਰੱਖਾਂਗੇ। ਅਸੀਂ 4ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਦਿੱਤੇ ਹਨ। ਇਸ ਯੋਜਨਾ ਦੇ ਦੂਰਗਾਮੀ ਲਾਭਾਂ ਨੂੰ ਸਮਝਦੇ ਹੋਏ, ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵਿਸਤਾਰ ਕਰਾਂਗੇ ਅਤੇ ਹਰ ਗ਼ਰੀਬ ਪਰਿਵਾਰ ਨੂੰ ਵਧੀਆ ਮਕਾਨ ਪ੍ਰਦਾਨ ਕਰਾਂਗੇ। ਅਸੀਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਹਰ ਘਰ ਵਿੱਚ ਟੂਟੀ ਦਾ ਸਾਫ਼ ਪਾਣੀ ਯਕੀਨੀ ਬਣਾਵਾਂਗੇ। ਅਸੀਂ ਤਕਨਾਲੋਜੀ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਅਤੇ ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਵਾਂਗੇ।  ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ ਨੂੰ ਰਿਹਾਇਸ਼ ਦੀ ਸਹੂਲਤ ਅਤੇ ਪੱਕੇ ਮਕਾਨ ਮੁਹੱਈਆ ਕਰਵਾਉਣਾ ਸਾਡੀ ਤਰਜੀਹ ਹੈ। ਪਿਛਲੇ ਦਸ ਸਾਲਾਂ ਵਿੱਚ, ਅਸੀਂ ਇਸ ਦਿਸ਼ਾ ਵਿੱਚ ਇੱਕ ਸਫਲ ਮਾਡਲ ਸਥਾਪਿਤ ਕੀਤਾ ਹੈ। ਇਸ ਮਾਡਲ ‘ਤੇ ਅਸੀਂ ਝੁੱਗੀਆਂ ਦਾ ਪੁਨਰ ਵਿਕਾਸ ਤੇਜ਼ੀ ਨਾਲ ਕਰਾਂਗੇ।ਅਸੀਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਐਲਪੀਜੀ ਕੁਨੈਕਸ਼ਨ ਪ੍ਰਦਾਨ ਕੀਤੇ ਹਨ। ਅਸੀਂ ਇਸ ਸਕੀਮ ਨੂੰ ਜਾਰੀ ਰੱਖਾਂਗੇ ਅਤੇ ਪ੍ਰੋਗਰਾਮ ਦਾ ਵਿਸਤਾਰ ਕਰਾਂਗੇ।ਇਸ ਮੌਕੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਜੋ ਕਹਿੰਦੇ ਹਨ ਕਰ ਕੇ ਦਿਖਾਉਂਦੇ ਹਨ। ਪੇਡੂ ਖੇਤਰ ਦੇ ਵਿਕਾਸ ਲਈ ਸੰਧੂ ਸਮੁੰਦਰੀ ਦਾ ਪਾਰਲੀਮੈਂਟ ਵਿਚ ਪਹੁੰਚਣਾ ਜ਼ਰੂਰੀ। ਇਸ ਲਈ ਤੁਸੀਂ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਸੰਧੂ ਸਮੁੰਦਰੀ ਨੂੰ ਵੱਡੀ ਲੀਡ  ਨਾਲ ਜਿੱਤ ਦਿਵਾ ਦਿਓ, ਤਾਂ ਕਿ ਉਹ ਆਪਣੇ ਲੋਕ ਹਿਤੂ ਏਜੰਡੇ ਨੂੰ ਅੱਗੇ ਵਧਾ ਸਕੇ। ਇਸ ਮੌਕੇ ਰਾਜਬੀਰ ਸ਼ਰਮਾ, ਗੁਰਮੁਖ ਸਿੰਘ ਕਾਦਰਾਬਾਦ ਅਤੇ ਯੋਗੀ ਡਾ ਦਿਆ ਸ਼ੰਕਰ ਵੀ ਮੌਜੂਦ ਸਨ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Leave A Comment

All fields marked with an asterisk (*) are required