ਐਡਵੋਕੇਟ ਹਰਪ੍ਰੀਤ ਸਿੰਘ ਅਰੋੜਾ ਅਤੇ ਸ.ਜਗਜੀਤ ਸਿੰਘ ਵਾਲੀਆ ਜੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬ੍ਰਾਂਚ ਪਰਾਗਦਾਸ ਦਾ ਮੈਂਬਰ ਇੰਚਾਰਜ ਨਿਯੁਕਤ ਕੀਤਾ ਗਿਆ ।
ਕਮੇਟੀ ਦੇ ਕਾਰਜਕਾਰੀ ਆਨਰੇਰੀ ਸਕੱਤਰ ਸ.ਸੁਖਜਿੰਦਰ ਸਿੰਘ ਪ੍ਰਿੰਸ ਅਤੇ ਅਡੀਸ਼ਨਲ ਆਨਰੇਰੀ ਸਕੱਤਰ ਸ.ਜਸਪਾਲ ਸਿੰਘ ਢਿੱਲੋਂ ਜੀ ਨੇਂ ਸਿਰੋਪਾਉ ਪਾ ਕੇ ਨਵਨਿਯੁਕਤ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਸ. ਕਮਲਜੀਤ ਸਿੰਘ ਕੋਹਲੀ ,ਸ. ਸਰਬਜੀਤ ਸਿੰਘ ਵਾਲੀਆ,ਸ. ਹਰਜੀਤ ਸਿੰਘ ਸਚਦੇਵਾ, ਸ. ਸਰਜੋਤ ਸਿੰਘ ਸਾਹਨੀ, ਸ.ਪ੍ਰਦੀਪ ਸਿੰਘ ਵਾਲੀਆ, ਸ. ਤਰਲੋਚਨ ਸਿੰਘ ਅਤੇ ਸ.ਰਾਜੇਵਾਲ ਜੀ ਵੀ ਮੌਜੂਦ ਸਨ।