- admin
- Politics
ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਦੇਹਰਾਦੂਨ ਲਈ ਸਿੱਧੀ ਉਡਾਣ

ਏਅਰਲਾਈਨ ਵੱਲੋਂ ਇਹ ਉਡਾਣ ਅਪ੍ਰੈਲ ਮਹੀਨੇ ਵਿੱਚ ਹੀ ਸ਼ੁਰੂ ਕੀਤੀ ਜਾਣੀ ਹੈ। ਫਿਲਹਾਲ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੰਪਨੀ ਵੱਲੋਂ ਇਹ ਉਡਾਣ ਰੋਜ਼ਾਨਾ ਦੋ ਵਾਰ ਚਲਾਈ ਜਾਵੇਗੀ। ਦੇਹਰਾਦੂਨ ਲਈ ਸਿੱਧੀਆਂ ਉਡਾਣਾਂ ਅਪ੍ਰੈਲ ਮਹੀਨੇ ਵਿੱਚ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਸ਼ੁਰੂ ਹੋਣਗੀਆਂ। ਅਲਾਇੰਸ ਏਅਰ ਕੰਪਨੀ ਵੱਲੋਂ ਇਹ ਉਡਾਣ ਜਲਦੀ ਸ਼ੁਰੂ ਕੀਤੀ ਜਾਣੀ ਹੈ। ਪਾਇਲਟ ਵਜੋਂ ਕੰਪਨੀ ਨੇ ਅੰਮ੍ਰਿਤਸਰ-ਦੇਹਰਾਦੂਨ ਰੂਟ ਦਾ ਦੋ ਦਿਨਾਂ ਤੱਕ ਉਡਾਣਾਂ ਚਲਾ ਕੇ ਨਿਰੀਖਣ ਕੀਤਾ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦੇਹਰਾਦੂਨ ਅਤੇ ਮਨਸੂਰੀ ਆਦਿ ਨੂੰ ਜਾਣ ਵਾਲੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਏਅਰਲਾਈਨ ਵੱਲੋਂ ਇਹ ਉਡਾਣ ਅਪ੍ਰੈਲ ਮਹੀਨੇ ਵਿੱਚ ਹੀ ਸ਼ੁਰੂ ਕੀਤੀ ਜਾਣੀ ਹੈ। ਫਿਲਹਾਲ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੰਪਨੀ ਵੱਲੋਂ ਇਹ ਉਡਾਣ ਰੋਜ਼ਾਨਾ ਦੋ ਵਾਰ ਚਲਾਈ ਜਾਵੇਗੀ।ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ ਉਦਘਾਟਨ ਵਾਲੇ ਦਿਨ ਇੱਕ ਜਹਾਜ਼ ਦੇਹਰਾਦੂਨ ਤੋਂ ਅਯੁੱਧਿਆ ਲਈ ਸਵੇਰੇ 9.40 ਵਜੇ ਉਡਾਣ ਭਰੇਗਾ ਅਤੇ ਸਵੇਰੇ 11.30 ਵਜੇ ਅਯੁੱਧਿਆ ਪਹੁੰਚੇਗਾ। ਉਸੇ ਦਿਨ ਇੱਕ ਜਹਾਜ਼ ਅਯੁੱਧਿਆ ਤੋਂ ਬਾਅਦ ਦੁਪਹਿਰ 12.15 ’ਤੇ ਉਡਾਣ ਭਰੇਗਾ ਅਤੇ ਬਾਅਦ ਦੁਪਹਿਰ 1.55 ’ਤੇ ਦੇਹਰਾਦੂਨ ਪਹੁੰਚੇਗਾ। ਇਕ ਹੋਰ ਫਲਾਈਟ ਅੰਮ੍ਰਿਤਸਰ ਤੋਂ ਬਾਅਦ ਦੁਪਹਿਰ 1.10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਫਲਾਈਟ ਬਾਅਦ ਦੁਪਹਿਰ 1.35 ’ਤੇ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਬਾਅਦ ਦੁਪਹਿਰ 2.45 ’ਤੇ ਅੰਮ੍ਰਿਤਸਰ ਪਹੁੰਚੇਗੀ। ਪੰਤਨਗਰ ਦੇ ਰਸਤੇ ਵਾਰਾਨਸੀ ਲਈ ਹਵਾਈ ਸੇਵਾ ਵੀ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਯਾਤਰੀ ਜਹਾਜ਼ ਦੇਹਰਾਦੂਨ ਤੋਂ ਪੰਤਨਗਰ ਲਈ ਸਵੇਰੇ 9.50 ’ਤੇ ਉਡਾਣ ਭਰੇਗਾ ਅਤੇ ਸਵੇਰੇ 10.35 ’ਤੇ ਪੰਤਨਗਰ ਪਹੁੰਚੇਗਾ

Content By :- Riya Puri
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ