Site icon Amritsar Awaaz

ਰੋਜ਼ਾਨਾ 1 ਪੰਜੀਰੀ ਲੱਡੂ ਖਾਣ ਨਾਲ ਮੋਟਾਪਾ ਹੋਵੇਗਾ ਘੱਟ !

ਸਰਦੀਆਂ ਦੇ ਮੌਸਮ ‘ਚ ਪੰਜੀਰੀ ਦੇ ਲੱਡੂ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਕਿਉਂਕਿ ਇਸ ‘ਚ ਫਾਸਫੋਰਸ, ਕੈਲਸ਼ੀਅਮ, ਪ੍ਰੋਟੀਨ, ਆਇਰਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਰੋਜ਼ਾਨਾ ਦਿਨ ‘ਚ 1 ਪੰਜੀਰੀ ਦਾ ਲੱਡੂ ਖਾਣ ਨਾਲ ਭਾਰ ਘੱਟ ਹੋਣ ਦੇ ਨਾਲ ਪਾਚਨ ਤੰਤਰ ਵੀ ਠੀਕ ਹੁੰਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਪੰਜੀਰੀ ਦੇ ਲੱਡੂ ਦੇ ਫਾਇਦਿਆਂ ਬਾਰੇ…

ਵਜ਼ਨ ਘੱਟ ਕਰੇ
ਪੰਜੀਰੀ ਦੇ ਲੱਡੂ ਬਣਾਉਣ ਲਈ ਆਟੇ ਅਤੇ ਬਹੁਤੇ ਸਾਰੇ ਡ੍ਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਸਾਰੇ ਡ੍ਰਾਈ ਫਰੂਟਸ ਭਾਰ ਨੂੰ ਘੱਟ ਕਰਦੇ ਹਨ।

ਡਾਈਜੇਸ਼ਨ ‘ਚ ਸੁਧਾਰ
ਪੰਜੀਰੀ ਦੇ ਲੱਡੂ ਖਾਣ ਨਾਲ ਤੁਹਾਡਾ ਡਾਈਜੇਸ਼ਨ ਸਿਸਟਮ ਠੀਕ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜੀਰੀ ਦੇ ਲੱਡੂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਖਾਣੇ ਨੂੰ ਪਚਾਉਣ ‘ਚ ਮਦਦ ਕਰਦਾ ਹੈ।

ਇਮਿਊਨਿਟੀ ਮਜ਼ਬੂਤ ​
ਪੰਜੀਰੀ ਦੇ ਲੱਡੂ ਬਣਾਉਣ ਲਈ ਘਿਓ ਅਤੇ ਡ੍ਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ। ਡ੍ਰਾਈ ਫਰੂਟਸ ‘ਚ ਮੌਜੂਦ ਪੋਸ਼ਕ ਤੱਤ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਦੇ ਹਨ।
ਐਨਰਜ਼ੀ ਵਧਾਏ
ਸਰੀਰ ‘ਚ ਐਨਰਜ਼ੀ ਵਧਾਉਣ ਲਈ ਪੰਜੀਰੀ ਦੇ ਲੱਡੂ ਖਾਓ। ਪੰਜੀਰੀ ਦੇ ਲੱਡੂ ‘ਚ ਮੌਜੂਦ ਪੋਸ਼ਕ ਤੱਤ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਸਰੀਰ ਨੂੰ ਐਂਰਜੈਟਿਕ ਬਣਾਉਂਦੇ ਹਨ। ਪੰਜੀਰੀ ਦੇ ਲੱਡੂ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

Exit mobile version