Site icon Amritsar Awaaz

ਅੱਖਾਂ ਲਈ ਫਾਇਦੇਮੰਦ 6 ਸੁਪਰਫੂਡਜ਼!

ਅੱਖਾਂ ਨੂੰ ਹੈਲਥੀ ਰੱਖਣ ਲਈ ਡਾਇਟ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰੋ।ਆਓ ਅੱਜ ਜਾਣਦੇ ਹਾਂ ਉਨ੍ਹਾਂ ਫੂਡਜ਼ ਬਾਰੇ ਜੋ ਅੱਖਾਂ ਨੂੰ ਹੈਲਥੀ ਰੱਖਦੀਆਂ ਹਨ।

ਡ੍ਰਾਈ ਫਰੂਟਸ
ਅਖਰੋਟ, ਕਿਸ਼ਮਿਸ਼, ਪਿਸਤਾ, ਕਾਜੂ, ਬਦਾਮ, ਮੂੰਗਫਲੀ ਆਦਿ ਡ੍ਰਾਈਫਰੂਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।ਇਨ੍ਹਾਂ ‘ਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਗੁਣਕਾਰੀ ਹੁੰਦਾ ਹੈ।

ਬ੍ਰੋਕਲੀ
ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ ਦਾ ਸੇਵਨ ਕਰਨ ਨਾਲ ਅੱਖਾਂ ਹੈਲਥੀ ਰਹਿੰਦੀਆਂ ਹਨ।ਇਸਦਾ ਸੇਵਨ ਸਬਜ਼ੀ ਅਤੇ ਸਲਾਦ ਦੇ ਰੂਪ ‘ਚ ਕਰੋ।

ਆਂਵਲਾ
ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੀਆਂ ਅੱਖਾਂ ਦੇ ਅੰਦਰ ਮੌਜੂਦ ਸੈੱਲਾਂ ਦੇ ਕੰਮ ਕਰਨ ਦੀ ਸ਼ਕਤੀ ‘ਚ ਸੁਧਾਰ ਕਰਦੇ ਹਨ।

ਗਾਜਰ
ਇਸ ‘ਚ ਬੀਟਾ-ਕੈਰੋਟੀਨ ਹੁੰਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਲਈ ਗੁਣਕਾਰੀ ਹੁੰਦੀ ਹੈ।ਤੁਸੀਂ ਇਸ ਨੂੰ ਸਲਾਦ ਜਾਂ ਜੂਸ ਦੇ ਰੂਪ ‘ਚ ਲੈ ਸਕਦੇ ਹੋ।

ਮੱਛੀ
ਡ੍ਰਾਈ ਆਈ ਸਿੰਡਰੋਮ ਅਤੇ ਮੋਤੀਆ ਤੋਂ ਬਚਾਅ ਕਰਨ ਲਈ ਤੁਹਾਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ।

ਸੌਂਫ
ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਸੌਂਫ ਨੂੰ ਗਰਮ ਦੁੱਧ ਨਾਲ ਖਾਓ।ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।

ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਐਕਸਪਰਟ ਦੀ ਸਲਾਹ ਵੀ ਲੈ ਸਕਦੇ ਹੋ।

Exit mobile version