8th Pay Commission : ਸਿਰਫ਼ ਕੇਂਦਰੀ ਮੁਲਾਜ਼ਮਾਂ ਦੀ ਹੋਵੇਗੀ ਬੱਲੇ-ਬੱਲੇ? ਬੈਂਕ ਹੜਤਾਲ ਵਿਚਾਲੇ ਤਨਖਾਹ ਵਾਧੇ ‘ਤੇ ਵੱਡਾ ਖੁਲਾਸਾ, ਜਾਣੋ ਕੀ ਕਹਿੰਦੇ ਹਨ ਨਿਯਮ !

ਬੈਂਕ ਯੂਨੀਅਨਾਂ ਦੀ ਮੁੱਖ ਮੰਗ ‘ਪੰਜ ਦਿਨਾਂ ਕੰਮ ਦਾ ਹਫ਼ਤਾ’ (5-Day Work Week) ਲਾਗੂ ਕਰਨਾ ਹੈ। ਮਾਰਚ 2024 ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਅਤੇ ਯੂਨੀਅਨਾਂ ਵਿਚਕਾਰ ਸਾਰੇ ਸ਼ਨੀਵਾਰਾਂ ਦੀ ਛੁੱਟੀ ‘ਤੇ ਸਹਿਮਤੀ ਬਣੀ ਸੀ ਪਰ ਇਹ ਅਜੇ ਤੱਕ ਲਾਗੂ ਨਹੀਂ ਹੋਇਆ।

ਜੇਕਰ ਤੁਸੀਂ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੁਬਾਰਾ ਸੋਚਣਾ ਚਾਹੀਦਾ ਹੈ। ਦੇਸ਼ ਭਰ ਦੇ ਜਨਤਕ ਖੇਤਰ (Public Sector) ਦੇ ਬੈਂਕਾਂ ਵਿੱਚ ਕੰਮਕਾਜ ਠੱਪ ਰਹਿ ਸਕਦਾ ਹੈ ਕਿਉਂਕਿ ਕਰਮਚਾਰੀ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ ਬੁਲਾਈ ਗਈ ਹੈ, ਜੋ ਕਿ 9 ਯੂਨੀਅਨਾਂ ਦਾ ਇੱਕ ਸਾਂਝਾ ਸਮੂਹ ਹੈ।

ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਹੜਤਾਲ ‘ਤੇ ਗਏ ਬੈਂਕ ਕਰਮਚਾਰੀਆਂ ਦੀ ਤਨਖਾਹ 8ਵੇਂ ਤਨਖਾਹ ਕਮਿਸ਼ਨ (8th Pay Commission) ਦੇ ਘੇਰੇ ਵਿੱਚ ਆਵੇਗੀ ਜਾਂ ਨਹੀਂ?

ਕਿਉਂ ਕਰ ਰਹੇ ਹਨ ਕਰਮਚਾਰੀ ਹੜਤਾਲ

ਬੈਂਕ ਯੂਨੀਅਨਾਂ ਦੀ ਮੁੱਖ ਮੰਗ ‘ਪੰਜ ਦਿਨਾਂ ਕੰਮ ਦਾ ਹਫ਼ਤਾ’ (5-Day Work Week) ਲਾਗੂ ਕਰਨਾ ਹੈ। ਮਾਰਚ 2024 ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਅਤੇ ਯੂਨੀਅਨਾਂ ਵਿਚਕਾਰ ਸਾਰੇ ਸ਼ਨੀਵਾਰਾਂ ਦੀ ਛੁੱਟੀ ‘ਤੇ ਸਹਿਮਤੀ ਬਣੀ ਸੀ ਪਰ ਇਹ ਅਜੇ ਤੱਕ ਲਾਗੂ ਨਹੀਂ ਹੋਇਆ। ਵਰਤਮਾਨ ਵਿੱਚ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਹੁੰਦੇ ਹਨ, ਜਦੋਂ ਕਿ ਬਾਕੀ ਸ਼ਨੀਵਾਰਾਂ ਨੂੰ ਖੁੱਲ੍ਹੇ ਰਹਿੰਦੇ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ 40 ਮਿੰਟ ਵਾਧੂ ਕੰਮ ਕਰਨ ਲਈ ਤਿਆਰ ਹਨ ਤਾਂ ਜੋ ਪੰਜ ਦਿਨਾਂ ਦਾ ਹਫ਼ਤਾ ਲਾਗੂ ਕੀਤਾ ਜਾ ਸਕੇ।

ਕੀ 8ਵਾਂ ਤਨਖਾਹ ਕਮਿਸ਼ਨ ਬੈਂਕਾਂ ‘ਤੇ ਹੋਵੇਗਾ ਲਾਗੂ

ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ 8ਵਾਂ ਤਨਖਾਹ ਕਮਿਸ਼ਨ ਬੈਂਕ ਕਰਮਚਾਰੀਆਂ ‘ਤੇ ਲਾਗੂ ਨਹੀਂ ਹੁੰਦਾ। ਤਨਖਾਹ ਕਮਿਸ਼ਨ ਸਿਰਫ਼ ਕੇਂਦਰ ਸਰਕਾਰ ਦੇ ਸਿੱਧੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਹੁੰਦਾ ਹੈ। ਬੈਂਕ ਕਰਮਚਾਰੀ ਇਸ ਦੇ ਘੇਰੇ ਵਿੱਚ ਨਹੀਂ ਆਉਂਦੇ।

ਬੈਂਕ ਕਰਮਚਾਰੀਆਂ ਦੀ ਕਿਵੇਂ ਵਧਦੀ ਹੈ ਸੈਲਰੀ

ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ Bipartite Settlement (ਦੁਵੱਲੇ ਸਮਝੌਤੇ) ਰਾਹੀਂ ਹੁੰਦਾ ਹੈ।

ਇਹ ਸਮਝੌਤਾ ਮੈਨੇਜਮੈਂਟ (IBA) ਅਤੇ ਕਰਮਚਾਰੀ ਯੂਨੀਅਨਾਂ (UFBU) ਵਿਚਕਾਰ ਹੁੰਦਾ ਹੈ।

ਇਸ ਗੱਲਬਾਤ ਰਾਹੀਂ ਹੀ ਬੈਂਕ ਸਟਾਫ ਦੀਆਂ ਤਨਖਾਹਾਂ, ਭੱਤੇ ਅਤੇ ਸੇਵਾ ਦੀਆਂ ਸ਼ਰਤਾਂ ਤੈਅ ਕੀਤੀਆਂ ਜਾਂਦੀਆਂ ਹਨ।

ਇਸ ਲਈ ਹੜਤਾਲ ਕਰਨ ਵਾਲੇ ਜਾਂ ਕੰਮ ਕਰਨ ਵਾਲੇ ਬੈਂਕ ਕਰਮਚਾਰੀਆਂ ਦੀ ਸੈਲਰੀ ਦਾ ਸਿੱਧਾ ਸਬੰਧ 8ਵੇਂ ਤਨਖਾਹ ਕਮਿਸ਼ਨ ਨਾਲ ਨਹੀਂ, ਸਗੋਂ ਇਸ ਦੁਵੱਲੇ ਸਮਝੌਤੇ ਨਾਲ ਹੈ।

Leave a Reply

Your email address will not be published. Required fields are marked *