ਸ਼ੇਅਰ ਬਾਜ਼ਾਰ ‘ਚ ਤੂਫ਼ਾਨੀ ਤੇਜ਼ੀ ! ਸੈਂਸੇਕਸ 3656 ਅੰਕਾਂ ਦੇ ਉਛਾਲ ਨਾਲ ਖੁੱਲ੍ਹਿਆ ਤੇ ਨਿਫਟੀ ‘ਚ 1220 ਅੰਕਾਂ ਦਾ ਵਾਧਾ; US-India Trade Deal ਦਾ ਦਿਸਿਆ ਅਸਰ !

ਮੰਗਲਵਾਰ ਨੂੰ Share Market ਜ਼ੋਰਦਾਰ ਤੇਜ਼ੀ ਨਾਲ ਖੁੱਲ੍ਹਿਆ। ਟਰੰਪ ਨੇ 2 ਫਰਵਰੀ ਨੂੰ ਭਾਰਤ ਨਾਲ ਇਕ ਵਪਾਰਕ ਸਮਝੌਤੇ (US-India Trade Deal) ਦਾ ਐਲਾਨ ਕੀਤਾ ਸੀ। ਟਰੰਪ ਅਨੁਸਾਰ, ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰਨ ਤੇ ਅਮਰੀਕਾ ਤੇ ਸੰਭਾਵੀ ਤੌਰ ‘ਤੇ ਵੈਨੇਜ਼ੁਏਲਾ ਤੋਂ ਜ਼ਿਆਦਾ ਤੇਲ ਖਰੀਦਣ ‘ਤੇ ਸਹਿਮਤ ਹੋ ਗਿਆ ਹੈ।

3 ਫਰਵਰੀ ਨੂੰ ਭਾਰਤੀ ਸ਼ੇਅਰ ਬਾਜ਼ਾਰ (Share Market Live Updates) ਜ਼ੋਰਦਾਰ ਤੇਜ਼ੀ ਨਾਲ ਖੁੱਲ੍ਹਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਫਰਵਰੀ ਨੂੰ ਭਾਰਤ ਨਾਲ ਇਕ ਵਪਾਰਕ ਸਮਝੌਤੇ (US-India Trade Deal) ਦਾ ਐਲਾਨ ਕੀਤਾ ਸੀ। ਟਰੰਪ ਅਨੁਸਾਰ, ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰਨ ਤੇ ਅਮਰੀਕਾ ਤੇ ਸੰਭਾਵੀ ਤੌਰ ‘ਤੇ ਵੈਨੇਜ਼ੁਏਲਾ ਤੋਂ ਜ਼ਿਆਦਾ ਤੇਲ ਖਰੀਦਣ ‘ਤੇ ਸਹਿਮਤ ਹੋ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ‘ਚ ਟਰੰਪ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨਾਲ ਦੋਸਤੀ ਅਤੇ ਸਤਿਕਾਰ ਕਾਰਨ, ਅਤੇ ਉਨ੍ਹਾਂ ਦੀ ਬੇਨਤੀ ਅਨੁਸਾਰ, ਤੁਰੰਤ ਪ੍ਰਭਾਵ ਨਾਲ, ਅਸੀਂ ਅਮਰੀਕਾ ਅਤੇ ਭਾਰਤ ਵਿਚਕਾਰ ਇੱਕ ਵਪਾਰਕ ਸਮਝੌਤੇ ‘ਤੇ ਸਹਿਮਤ ਹੋਏ ਹਾਂ, ਜਿਸ ਤਹਿਤ ਅਮਰੀਕਾ ਘੱਟ ਰੈਸੀਪ੍ਰੋਕਲ ਟੈਰਿਫ ਲਗਾਏਗਾ, ਇਸ ਨੂੰ 25% ਤੋਂ ਘਟਾ ਕੇ 18% ਕਰ ਦਿੱਤਾ ਜਾਵੇਗਾ।’

ਇਸ ਇਤਿਹਾਸਕ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਬਾਜ਼ਾਰ ਵਿੱਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ। ਸੈਂਸੇਕਸ (Sensex) 3656 ਪੁਆਇੰਟ ਉਛਲ ਕੇ ਖੁੱਲ੍ਹਿਆ। ਪਿਛਲੀ ਕਲੋਜ਼ਿੰਗ 81,666.46 ਦੇ ਮੁਕਾਬਲੇ ਅੱਜ ਸਵੇਰੇ ਇਹ 85,523.30 ‘ਤੇ ਖੁੱਲ੍ਹਿਆ। ਨਿਫਟੀ (Nifty) ਨੇ 1220 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ। ਇਹ 25,088.40 ਦੇ ਮੁਕਾਬਲੇ 26,308.05 ‘ਤੇ ਖੁੱਲ੍ਹਿਆ।

ਪ੍ਰੀ-ਓਪਨ ਮਾਰਕੀਟ ‘ਚ ਜ਼ਬਰਦਸਤ ਤੇਜ਼ੀ

ਸ਼ੇਅਰ ਬਾਜ਼ਾਰ ਦੇ ਪ੍ਰੀ-ਓਪਨ ਮਾਰਕੀਟ ‘ਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੇਕਸ ‘ਚ 3500 ਅੰਕਾਂ ਅਤੇ ਨਿਫਟੀ ‘ਚ 1400 ਅੰਕਾਂ ਦੀ ਤੇਜ਼ੀ ਦਿਖਾਈ ਦੇ ਰਹੀ ਹੈ। ਇਹ 5 ਫੀਸਦੀ ਤੋਂ ਵੱਧ ਦੇ ਵਾਧੇ ਨਾਲ ਮਾਰਕੀਟ ਖੁੱਲ੍ਹਣ ਦਾ ਸੰਕੇਤ ਹੈ।

ਟੈਕਸਟਾਈਲ ਤੇ ਕੱਪੜਾ ਉਦਯੋਗ ਦੀ ਬੱਲੇ-ਬੱਲੇ

ਇਸ ਡੀਲ ਦਾ ਸਭ ਤੋਂ ਵੱਡਾ ਫਾਇਦਾ ਟੈਕਸਟਾਈਲ (ਕੱਪੜਾ) ਉਦਯੋਗ ਨੂੰ ਸਭ ਤੋਂ ਵੱਡਾ ਫਾਇਦਾ ਹੋਣ ਵਾਲਾ ਮੰਨਿਆ ਜਾ ਰਿਹਾ ਹੈ। ਅਮਰੀਕਾ ਭਾਰਤ ਦੇ ਕੁੱਲ ਟੈਕਸਟਾਈਲ ਬਰਾਮਦ ਦਾ ਲਗਪਗ 28% ਹਿੱਸਾ ਹੈ। ਭਾਰਤ ਦੇ ਅੱਧੇ ਤੋਂ ਵੱਧ ਕੱਪੜਾ ਉਦਯੋਗ ਦਾ ਦਰਾਮਦ ਵੀ ਅਮਰੀਕੀ ਕਪਾਹ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਕੰਪਨੀਆਂ ਦਾ ਅਮਰੀਕਾ ‘ਚ ਵੱਡਾ ਕਾਰੋਬਾਰ ਹੈ, ਉਨ੍ਹਾਂ ਦੇ ਸ਼ੇਅਰਾਂ ‘ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਕੁਝ ਪ੍ਰਮੁੱਖ ਸਟਾਕਸ ਜਿਨ੍ਹਾਂ ਦਾ ਅਮਰੀਕੀ ਮਾਲੀਏ (Revenue) ਵਿੱਚ ਵੱਡਾ ਹਿੱਸਾ ਹੈ:

  • ਇੰਡੋ ਕਾਊਂਟ ਇੰਡਸਟਰੀਜ਼ (70%)
  • ਕਿਟੈਕਸ (70%)
  • ਗੋਕਲਦਾਸ ਐਕਸਪੋਰਟਸ (67%)
  • ਪਰਲ ਗਲੋਬਲ (64%)
  • ਵੈਲਸਪਨ ਇੰਡੀਆ (61%)
  • ਟ੍ਰਾਈਡੈਂਟ (28%)

ਮਾਰਕੀਟ ਲਈ ਵੱਡੀ ਰੁਕਾਵਟ ਹੋਈ ਦੂਰ

ਜ਼ਿਆਦਾਤਰ ਮਾਰਕੀਟ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਡੀਲ ਨਾਲ ਬਾਜ਼ਾਰ ਲਈ ਇਕ ਵੱਡੀ ਅਨਿਸ਼ਚਿਤਤਾ ਖਤਮ ਹੋ ਗਈ ਹੈ। ਹੁਣ ਜੈਮਸ ਤੇ ਜਵੈਲਰੀ, ਮਸ਼ੀਨਰੀ ਤੇ ਇਕੁਇਪਮੈਂਟ ਵਰਗੇ ਬਰਾਮਦ ਆਧਾਰਿਤ ਸੈਕਟਰਾਂ ‘ਤੇ ਖਾਸ ਫੋਕਸ ਰਹੇਗਾ।

NSE ਦੇ MD ਤੇ CEO ਨੇ ਕੀਤੀ ਡੀਲ ਦੀ ਸ਼ਲਾਘਾ

ਨੈਸ਼ਨਲ ਸਟਾਕ ਐਕਸਚੇਂਜ (NSE) ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਆਸ਼ੀਸ਼ ਚੌਹਾਨ ਨੇ ਭਾਰਤ-ਅਮਰੀਕਾ ਟ੍ਰੇਡ ਡੀਲ ਦੀ ਤਾਰੀਫ਼ ਕਰਦੇ ਹੋਏ ਕਿਹਾ, ‘ਗਲੋਬਲ ਵਪਾਰ ਲਈ ਇਹ ਇੱਕ ਸਵਾਗਤਯੋਗ ਕਦਮ ਹੈ! ਭਾਰਤੀ ਵਸਤਾਂ ‘ਤੇ ਟੈਰਿਫ 50% ਤੋਂ ਘਟ ਕੇ 18% ਹੋ ਗਿਆ ਹੈ। ਇਹ ਕਾਰੋਬਾਰ, ਸਪਲਾਈ ਚੇਨ ਅਤੇ ਭਾਰਤ-ਅਮਰੀਕਾ ਭਾਈਵਾਲੀ ਲਈ ਇੱਕ ਵੱਡੀ ਜਿੱਤ ਹੈ। ਇਸ ਇਤਿਹਾਸਕ ਡੀਲ ਨੂੰ ਪੂਰਾ ਕਰਨ ਵਾਲੀਆਂ ਟੀਮਾਂ ਨੂੰ ਬਹੁਤ-ਬਹੁਤ ਵਧਾਈਆਂ।’

Leave a Reply

Your email address will not be published. Required fields are marked *