ਹੱਸਦੇ-ਖੇਡਦੇ ਜਾ ਰਹੇ ਸਨ, ਰਸਤੇ ‘ਚ ਮਿਲ ਗਈ ਮੌਤ : ਹਾਦਸੇ ‘ਚ 3 ਔਰਤਾਂ ਤੇ 1 ਮਰਦ ਦੀ ਮੌਤ !

ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ’ਤੇ ਮਾਨਸਾ ਦੇ ਸਦੂਲੇਵਾਲਾ ਬੈਰੀਅਰ ਨੇੜੇ ਦੇਰ ਰਾਤ ਕਾਰ ਅਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।

ਥਾਣਾ ਸਰਦੂਲਗੜ੍ਹ ਦੇ ਮੁਖੀ ਗਣੇਸ਼ਵਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡ ਸਦੂਲੇਵਾਲਾ ਬੈਰੀਅਰ ਨੇੜੇ ਹੋਈ ਟੱਕਰ ਦੌਰਾਨ ਕਾਰ ਵਿੱਚ ਸਵਾਰ ਪੰਜ ਜਣਿਆਂ ਵਿੱਚੋਂ ਤਿੰਨ ਔਰਤਾਂ—ਰਾਧਾ ਦੇਵੀ, ਰੀਤੂ ਵਾਲਾ ਅਤੇ ਓਸ਼ਾ ਬਾਂਸਲ ਅਤੇ ਇੱਕ ਵਿਅਕਤੀ ਅਸ਼ੋਕ ਕੁਮਾਰ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *