ਪਟਾਕੇ ਪਾਉਣੇ ਪਏ ਮਹਿੰਗੇ: ਮੋਟਰਸਾਈਕਲ ਹੋਇਆ bound, ਹੁਣ ਨਾਬਾਲਿਗ ਨੂੰ ਭੁਗਤਣੀ ਪਵੇਗੀ ਕਾਨੂੰਨੀ ਕਾਰਵਾਈ !

ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਤੇ ਡੀਐੱਸਪੀ ਫਿਲੌਰ ਭਾਰਤ ਮਸੀਹ ਦੀਆਂ ਹਦਾਇਤਾਂ ਤਹਿਤ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਆਨਲਾਈਨ ਚਾਲਾਨ ਕੀਤੇ ਗਏ ਤੇ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਨਾਲ ਪਟਾਕੇ ਮਾਰਨ ਵਾਲੇ ਨੌਜਵਾਨਾਂ ’ਤੇ ਕਾਰਵਾਈ ਕੀਤੀ ਗਈ।

ਚੈਕਿੰਗ ਦੌਰਾਨ ਕਰਮਦੀਪ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜਗਤਪੁਰਾ ਦੇ ਬੁਲੇਟ ਮੋਟਰਸਾਈਕਲ ਬਿਨਾਂ ਕਾਗਜ਼ਾਤ ਹੋਣ ਕਰ ਕੇ ਪੁਲਿਸ ਵੱਲੋਂ ਬਾਊਂਡ ਕਰ ਲਈ ਗਈ। ਇਸ ਸਬੰਧੀ 112 ਟੀਮ ਦੇ ਇੰਚਾਰਜ ਲਖਵਿੰਦਰ ਸਿੰ, ਥਾਣੇਦਾਰ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਸਮੇਂ ਕੁਝ ਨਾਬਾਲਿਗ ਬੱਚੇ ਮੋਟਰਸਾਈਕਲਾਂ ’ਤੇ ਪਟਾਕੇ ਵਜਾ ਕੇ ਆਵਾਜਾਈ ’ਚ ਖ਼ਲਲ ਪਾ ਰਹੇ ਸਨ, ਜਿਸ ਕਾਰਨ ਇਹ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਬੁਲੇਟ ਚਲਾਉਣ ਵਾਲਾ ਨਾਬਾਲਿਗ ਸਿਰਫ਼ 15 ਸਾਲ ਦਾ ਹੈ ਤੇ ਮਾਪਿਆਂ ਨੇ ਉਸ ਨੂੰ ਮੋਟਰਸਾਈਕਲ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਹੈੱਡ ਕਾਂਸਟੇਬਲ ਅਲੀ ਮੁਹੰਮਦ ਖਾਨ, ਹੈੱਡ ਕਾਂਸਟੇਬਲ ਕੁਲਦੀਪ, ਨਿਰਲੇਪ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।

Leave a Reply

Your email address will not be published. Required fields are marked *