ਕੈਨੇਡਾ ਨੇ ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲਗਾਈ ਰੋਕ, ਹੁਣ Canada ‘ਚ ਰਹਿਣ ਵਾਲੇ ਪ੍ਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ !

ਕੈਨੇਡਾ ਨੇ ਇਕ ਹੋਰ ਵੱਡਾ ਫਰਮਾਨ ਜਾਰੀ ਕੀਤਾ ਹੈ। ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ।

ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਦਾ ਰਿਹਾ ਹੈ ਜਿਸ ਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ‘ਤੇ ਭਾਰੀ ਪ੍ਰਭਾਵ ਪੈ ਰਿਹਾ ਹੈ। ਨਵੇਂ ਫਰਮਾਨ ਤਹਿਤ ਹੁਣ ਕੈਨੇਡਾ ਵਿਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਇਮੀਗ੍ਰੇਸ਼ਨ ਨੀਤੀਆਂ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ। ਓਟਾਵਾ ਨੇ 2026 ਵਿਚ ਬਜ਼ੁਰਗਾਂ, ਦਾਦਾ-ਦਾਦੀ ਤੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕੈਨੇਡਾ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਰੋਕ ਲਗਾ ਰਿਹਾ ਹੈ ਜਿਸ ਦਾ ਮਤਲਬ ਸਰਕਾਰ ਉਨ੍ਹਾਂ ਲੋਕਾਂ ਦੇ ਪਰਿਵਾਰ ਪੁਨਰ ਏਕੀਕਰਨ ਨੂੰ ਰੋਕ ਦੇਵੇਗੀ ਜੋ ਉਮੀਦ ਕਰਦੇ ਹਨ ਕਿ ਉਹ ਸਪਾਂਸਰ ਵੀਜ਼ਾ ਭੇਜ ਕੇ ਆਪਣੇ ਮਾਪੇ, ਦਾਦਾ-ਦਾਦੀ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਲੈਣਗੇ।

ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਨੇ ਪਿਛਲੇ ਸਾਲ ਦੇ ਅਖੀਰ ਵਿਚ ਐਲਾਨ ਕੀਤਾ ਸੀ ਕਿ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਲਈ ਨਵੇਂ ਬਿਨੈਕਾਰਾਂ ਨੂੰ ਸਵੀਕਾਰ ਨਹੀਂ ਕਰੇਗਾ। ਇਸ ਦਾ ਮਤਲਬ ਨਵੀਆਂ ਵੀਜ਼ਾ ਅਰਜ਼ੀਆਂ ਤੁਸੀਂ ਚਾਹੁੰਦੇ ਹੋ ਤਾਂ ਅਜਿਹੀਆਂ ਅਰਜ਼ੀਆਂ ‘ਤੇ ਕੈਨੇਡਾ ਰੋਕ ਲਗਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਪਹਿਲਾਂ ਤੋਂ ਹੀ ਸਟ੍ਰੀਮ ਵਿਚ ਮੌਜੂਦ ਅਰਜ਼ੀਆਂ ਦੀ ਪ੍ਰਕਿਰਿਆ ਦੇ ਵਿਚ ਮਦਦ ਕਰੇਗਾ। ਅਰਜ਼ੀ ਦੇਣ ਦੀ ਆਖਰੀ ਤਰੀਕ 9 ਅਕਤੂਬਰ 2025 ਸੀ ਪਰ 2026 ਵਿਚ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *