ਮਾਹਿਰਾਂ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਯੂਰਪ ਦੇ ਹਵਾਈ ਅੱਡਿਆਂ ‘ਤੇ ਬਰਫ਼ਬਾਰੀ ਕਾਰਨ ਉਡਾਣਾਂ ਦਾ ਰੱਦ ਹੋਣਾ ਜਾਂ ਡਾਇਵਰਟ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦੇ ਬਾਵਜੂਦ ਪਾਇਲਟਾਂ ਅਤੇ ਏਅਰਲਾਈਨ ਸਟਾਫ ਦੀ ਮੁਸਤੈਦੀ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਟਾਲ ਦਿੱਤਾ।
ਏਅਰ ਇੰਡੀਆ ਦੀ ਬੋਇੰਗ 787-8 ਡ੍ਰੀਮਲਾਈਨਰ, ਜੋ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰ ਰਹੀ ਸੀ, ਨੂੰ 8 ਜਨਵਰੀ 2026 ਦੀ ਸ਼ਾਮ ਨੂੰ ਤੇਲ (Fuel) ਦੀ ਕਮੀ ਕਾਰਨ ਜਨਰਲ ਐਮਰਜੈਂਸੀ ਘੋਸ਼ਿਤ ਕਰਨੀ ਪਈ। ਫਲਾਈਟ AI117 ਨੂੰ ਇਹ ਕਦਮ ਖਰਾਬ ਸਰਦੀ ਦੇ ਮੌਸਮ ਅਤੇ ਬਰਮਿੰਘਮ ਏਅਰਪੋਰਟ ਦੇ ਅਸਥਾਈ ਤੌਰ ‘ਤੇ ਬੰਦ ਹੋਣ ਕਾਰਨ ਤਕਰੀਬਨ 40 ਮਿੰਟ ਹਵਾ ਵਿੱਚ ਰੁਕਣ ਤੋਂ ਬਾਅਦ ਚੁੱਕਣਾ ਪਿਆ।
ਮਿਲੀ ਜਾਣਕਾਰੀ ਅਨੁਸਾਰ, ਫਲਾਈਟ AI117 ਅੰਮ੍ਰਿਤਸਰ ਏਅਰਪੋਰਟ ਤੋਂ ਨਿਰਧਾਰਤ ਸਮੇਂ ‘ਤੇ ਉਡਾਣ ਭਰ ਚੁੱਕੀ ਸੀ ਅਤੇ ਬਰਮਿੰਘਮ ਏਅਰਪੋਰਟ ‘ਤੇ ਲੈਂਡਿੰਗ ਲਈ ਤਿਆਰ ਸੀ। ਪਰ ਜਹਾਜ਼ ਜਦੋਂ ਬਰਮਿੰਘਮ ਦੇ ਨੇੜੇ ਪਹੁੰਚਿਆ ਤਾਂ ਮੌਸਮ ਬਹੁਤ ਖਰਾਬ ਹੋ ਗਿਆ। ਭਾਰੀ ਬਰਫ਼ਬਾਰੀ ਅਤੇ ਘੱਟ ਵਿਜ਼ੀਬਿਲਟੀ (ਘੱਟ ਦਿਖਾਈ ਦੇਣ) ਕਾਰਨ ਏਅਰਪੋਰਟ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਇਸ ਦੇ ਨਤੀਜੇ ਵਜੋਂ ਜਹਾਜ਼ ਨੂੰ ਕਈ ਵਾਰ ਹਵਾ ਵਿੱਚ ਹੀ ‘ਹੋਲਡਿੰਗ ਪੈਟਰਨ’ ਵਿੱਚ ਉੱਡਣਾ ਪਿਆ, ਜਿਸ ਨਾਲ ਤੇਲ ਦੀ ਖਪਤ ਵਧ ਗਈ।
ਸਥਿਤੀ ਨੂੰ ਕਾਬੂ ‘ਚ ਰੱਖਦਿਆਂ ਜਨਰਲ ਐਮਰਜੈਂਸੀ ਐਲਾਨੀ ਗਈ
ਪਾਇਲਟਾਂ ਨੇ ਸਥਿਤੀ ਨੂੰ ਸੰਭਾਲਦਿਆਂ ਤੁਰੰਤ ਜਨਰਲ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਜਹਾਜ਼ ਨੂੰ ਲੰਡਨ ਹੀਥਰੋ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ। ਏਅਰਲਾਈਨ ਅਤੇ ਏਅਰ ਟ੍ਰੈਫਿਕ ਕੰਟਰੋਲ ਨੇ ਮਿਲ ਕੇ ਇਹ ਯਕੀਨੀ ਬਣਾਇਆ ਕਿ ਜਹਾਜ਼ ਸੁਰੱਖਿਅਤ ਰੂਪ ਵਿੱਚ ਹੀਥਰੋ ਵਿਖੇ ਉਤਰ ਜਾਵੇ। ਏਅਰ ਇੰਡੀਆ ਨੇ ਦੱਸਿਆ ਕਿ ਜਹਾਜ਼ ਵਿੱਚ 250 ਤੋਂ ਵੱਧ ਯਾਤਰੀ ਅਤੇ ਚਾਲਕ ਦਲ (ਕਰੂ) ਦੇ ਮੈਂਬਰ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ।
ਮਾਹਿਰਾਂ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਯੂਰਪ ਦੇ ਹਵਾਈ ਅੱਡਿਆਂ ‘ਤੇ ਬਰਫ਼ਬਾਰੀ ਕਾਰਨ ਉਡਾਣਾਂ ਦਾ ਰੱਦ ਹੋਣਾ ਜਾਂ ਡਾਇਵਰਟ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦੇ ਬਾਵਜੂਦ ਪਾਇਲਟਾਂ ਅਤੇ ਏਅਰਲਾਈਨ ਸਟਾਫ ਦੀ ਮੁਸਤੈਦੀ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਟਾਲ ਦਿੱਤਾ।
ਤਕਰੀਬਨ 40 ਮਿੰਟ ਹਵਾ ‘ਚ ਘੁੰਮਦਾ ਰਿਹਾ ਜਹਾਜ਼
ਜਾਣਕਾਰੀ ਮੁਤਾਬਕ ਫਲਾਈਟ AI117 ਨੂੰ ਲਗਪਗ 40 ਮਿੰਟ ਤੱਕ ਹਵਾ ਵਿੱਚ ਇੰਤਜ਼ਾਰ ਕਰਨਾ ਪਿਆ। ਉਹ ਲਗਾਤਾਰ ਗੋਲ-ਗੋਲ ਚੱਕਰ ਕੱਟਦੀ ਰਹੀ। ਪਰ ਜਦੋਂ ਤੇਲ ਦਾ ਸੰਕਟ ਪੈਦਾ ਹੋਇਆ ਤਾਂ ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਫਿਰ ਇਸ ਨੂੰ ਲੰਡਨ ਹੀਥਰੋ ਏਅਰਪੋਰਟ ਵੱਲ ਮੋੜ ਦਿੱਤਾ ਗਿਆ।
