Site icon Amritsar Awaaz

Plane Crash : ਉਡਾਣ ਭਰਦੇ ਹੀ ਅੱਗ ਦਾ ਗੋਲਾ ਬਣਿਆ ਜਹਾਜ਼, ਪਾਇਲਟ ਸਮੇਤ 2 ਦੀ ਮੌਤ !

ਜਹਾਜ਼ ਹਾਦਸਿਆਂ (Plane Crash) ਦੇ ਵਧਦੇ ਮਾਮਲੇ ਇੱਕ ਗੰਭੀਰ ਵਿਸ਼ਾ ਹਨ। ਦੁਨੀਆ ਭਰ ਵਿੱਚ ਆਏ ਦਿਨ ਹੀ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਅਤੇ ਪਿਛਲੇ ਕਰੀਬ ਦੋ ਸਾਲਾਂ ਵਿੱਚ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਹੁਣ ਆਸਟ੍ਰੇਲੀਆ ਤੋਂ ਜਹਾਜ਼ ਕਰੈਸ਼ ਹੋਣ ਦੀ ਇੱਕ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਕੁਵੀਂਸਲੈਂਡ (Queensland) ਵਿੱਚ ਗੋਲਡ ਕੋਸਟ ਦੇ ਨੇੜੇ ਅੱਜ, ਮੰਗਲਵਾਰ, 27 ਜਨਵਰੀ ਨੂੰ ਇੱਕ ਸਿੰਗਲ ਇੰਜਣ ਵਾਲਾ ਜਹਾਜ਼ ਕਰੈਸ਼ ਹੋ ਗਿਆ, ਜਿਸ ਕਾਰਨ ਹਾਹਾਕਾਰ ਮਚ ਗਈ।

ਜਹਾਜ਼ ਕਰੈਸ਼ ਹੋ ਕੇ ਬਣਿਆ ਅੱਗ ਦਾ ਗੋਲਾ

ਜਾਣਕਾਰੀ ਅਨੁਸਾਰ, ਇਹ ਜਹਾਜ਼ ਹੇਕ ਫੀਲਡ (Heck Field) ਨਾਮ ਦੀ ਇੱਕ ਨਿੱਜੀ ਏਅਰਸਟ੍ਰਿਪ ਤੋਂ ਉਡਾਣ ਭਰ ਰਿਹਾ ਸੀ, ਜੋ ਜੈਕੋਬਸ ਵੇਲ ਦੇ ਨੇੜੇ ਸਥਿਤ ਹੈ। ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ। ਜਹਾਜ਼ ਨੂੰ ਅੱਗ ਲੱਗਣ ਕਾਰਨ ਆਲੇ-ਦੁਆਲੇ ਦੀਆਂ ਝਾੜੀਆਂ ਅਤੇ ਖੇਤਾਂ ਵਿੱਚ ਵੀ ਭਿਆਨਕ ਅੱਗ ਫੈਲ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਅੱਗ ਕਾਰਨ ਉੱਠੇ ਧੂੰਏਂ ਨੂੰ ਦੇਖਦੇ ਹੋਏ ਆਸ-ਪਾਸ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਬੂਹੇ-ਬਾਰੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।

2 ਲੋਕਾਂ ਦੀ ਹੋਈ ਮੌਤ

ਆਸਟ੍ਰੇਲੀਆ ਵਿੱਚ ਅੱਜ ਹੋਏ ਇਸ ਜਹਾਜ਼ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚ ਇੱਕ ਪਾਇਲਟ ਅਤੇ ਇੱਕ ਯਾਤਰੀ ਸ਼ਾਮਲ ਸੀ। ਦੋਵਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 73 ਸਾਲਾ ਪਾਇਲਟ ਕੁਵੀਂਸਲੈਂਡ ਦੇ ਬੀਨਲੀ (Beenleigh) ਦਾ ਨਿਵਾਸੀ ਸੀ ਅਤੇ ਯਾਤਰੀ ਸ਼ਾਇਦ ਸਿਡਨੀ (Sydney) ਤੋਂ ਸੀ।

Exit mobile version