Site icon Amritsar Awaaz

ਕੋਲੰਬੀਆ ‘ਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਕ੍ਰੈਸ਼ ਹੋਇਆ ਜਹਾਜ਼, ਮਸ਼ਹੂਰ ਗਾਇਕ ਸਣੇ 6 ਲੋਕਾਂ ਦੀ ਮੌਤ !

ਕੋਲੰਬੀਆ ਵਿਚ ਇਕ ਚਾਰਟਰ ਪਲੇਨ ਹਾਦਸਾਗ੍ਰਸਤ ਹੋ ਗਿਆ। ਤੇ ਇਸ ਪਲੇਨ ਕ੍ਰੈਸ਼ ਵਿਚ ਮਸ਼ਹੂਰ ਗਾਇਕ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਕੋਲੰਬੀਆ ਦੇ ਬੁਯਾਕਾ ਵਿਚ ਇਹ ਹਾਦਸਾ ਵਾਪਰਿਆ ਹੈ ਜਿਥੇ ਚਾਰਟਰ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿਚ ਗਾਇਕ ਸਣੇ 6 ਲੋਕਾਂ ਦੀ ਮੌਤ ਹੋ ਗਈ। ਕੋਲੰਬੀਆ ਦੇ ਗਾਇਕ ਯੇਇਸਨ ਜਿਮੇਨੇਜ਼ ਵੀ ਇਸ ਪਲੇਨ ਵਿਚ ਸ਼ਾਮਲ ਸਨ। ਗਾਇਕ ਦੀ ਮੌਤ ਨਾਲ ਉਨ੍ਹਾਂ ਦੇ ਫੈਨਜ਼ ਵਿਚ ਸੋਗ ਦੀ ਲਹਿਰ ਹੈ। ਗਾਇਕ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਹਾਜ਼ ਕੋਲੰਬੀਆ ਵਿਚ ਟੇਕਆਫ ਦੇ ਥੋੜ੍ਹੀ ਦੇਰ ਬਾਅਦ ਹੀ ਕ੍ਰੈਸ਼ ਹੋ ਗਿਆ ਤੇ ਗਾਇਕ ਬੁਯਾਕਾ ਵਿਚ ਆਪਣੇ ਸ਼ੋਅ ਦੇ ਬਾਅਦ ਆਪਣੇ ਅਗਲੇ ਸ਼ੋਅ ਲਈ ਜਾ ਰਹੇ ਸੀ। ਜਹਾਜ਼ ਉਡਾਣ ਭਰਨ ਦੇ ਬਾਅਦ ਉਪਰ ਨਹੀਂ ਚੜ੍ਹ ਸਕਿਆ ਤੇ ਰਨਵੇ ਦੇ ਸਿਰੇ ਤੋਂ ਹੇਠਾਂ ਜਾ ਡਿੱਗਿਆ ਜਿਸ ਮਗਰੋਂ ਜਹਾਜ਼ ਕ੍ਰੈਸ਼ ਹੋ ਗਿਆ।

ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਦੂਜੇ ਮ੍ਰਿਤਕ ਵੀ ਗਾਇਕ ਦੀ ਟੀਮ ਦੇ ਹੀ ਦੱਸੇ ਜਾ ਰਹੇ ਹਨ। ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਓ ਵਿੱਚ ਛੋਟੇ ਜਹਾਜ਼ ਦੇ ਮਲਬੇ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦਿਖਾਇਆ ਗਿਆ ਹੈ। ਇਹ ਘਟਨਾ ਬੋਯਾਕਾ ਵਿੱਚ ਪਾਈਪਾ ਅਤੇ ਡੁਇਟਾਮਾ ਦੇ ਵਿਚਕਾਰਲੇ ਖੇਤਰ ਵਿੱਚ ਵਾਪਰੀ। ਰਨਵੇ ਦੇ ਨੇੜੇ ਹੀ ਇਕ ਖੇਤ ਵਿਚ ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ਼ ਵਿਚ ਲੈਂਡਿੰਗ ਸਮੇਂ ਅੱਗ ਲੱਗ ਗਈ ਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਪਰ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version