93 ਸਾਲਾ ਅੰਗਰੇਜ਼ ਮਹਿਲਾ ਹਰ ਸਾਲ ਯੂਕੇ ਤੋਂ ਗੁਰਦਾਸਪੁਰ ਆ ਕੇ ਪਤੀ ਨੂੰ ਕਰਦੀ ਹੈ ਯਾਦ, ਮਰੀਜ਼ਾਂ ਦਾ ਇਲਾਜ ਕਰਦਿਆਂ ਹੋਈ ਸੀ ਡਾਕਟਰ ਪਤੀ ਦੀ ਮੌਤ !

ਜੀਨ ਬੈਨੇਟ ਹੁਣ 93 ਸਾਲ ਦੀ ਹੋ ਚੁੱਕੀ ਹੈ ਅਤੇ ਅੱਜਕੱਲ੍ਹ ਫਿਰ ਗੁਰਦਾਸਪੁਰ ਦੇ ਧਾਰੀਵਾਲ ਆਈ ਹੋਈ ਹੈ। ਉਹ ਹਸਪਤਾਲ ਦੇ ਸੁਨਹਿਰੇ ਦਿਨਾਂ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਸਦੇ ਪਤੀ ਸਾਲ 1972 ਤੋਂ 74 ਤੱਕ ਮਿਸ਼ਨ ਤਹਿਤ ਇੱਥੇ ਆਪਣੀਆਂ ਬਤੌਰ ਡਾਕਟਰ ਸੇਵਾਵਾਂ ਦਿੰਦੇ ਰਹੇ ਅਤੇ ਇੱਥੇ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ। ਉਨ੍ਹਾਂ ਦੀ ਪਛਾਣ ਮੁਫ਼ਤ ਇਲਾਜ ਅਤੇ ਹਰ ਸਟਾਫ ਮੈਂਬਰ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਤੇ ਦਇਆਭਰੀ ਸੇਵਾ ਕਰ ਕੇ ਸੀ।

ਕਈ ਵਾਰ ਵਿਆਹੁਤਾ ਜੋੜਿਆਂ ਵਿਚ ਅਨੋਖੀ ਸਾਂਝ ਹੁੰਦੀ ਹੈ ਕਿ ਬੇਰਹਿਮ ਮੌਤ ਵੀ ਉਸ ਨੂੰ ਤੋੜ ਨਹੀਂ ਸਕਦੀ। ਇਵੇਂ ਹੀ ਯੂਨਾਈਟਡ ਕਿੰਗਡਮ (ਯੂਕੇ) ਤੋਂ ਇਕ ਅੰਗਰੇਜ਼ ਮਹਿਲਾ ਜੀਨ ਬੈਨੇਟ ਹਰ ਸਾਲ ਗੁਰਦਾਸਪੁਰ ਦੇ ਧਾਰੀਵਾਲ ਸ਼ਹਿਰ ਆ ਕੇ ਆਪਣੇ ਸਵਰਗਵਾਸੀ ਪਤੀ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਜੋ ਪ੍ਰਸਿੱਧ ਮੈਕ ਰਾਬਰਟ ਹਸਪਤਾਲ ਵਿਚ ਐਡਮਿਨਿਸਟ੍ਰੇਟਰ ਵਜੋਂ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਦੇ ਪਤੀ ਨੇ ਲੋੜਵੰਦ ਲੋਕਾਂ ਦੀ ਦਿਲੋਂ ਸੇਵਾ ਕੀਤੀ ਅਤੇ ਉਸੇ ਸੰਸਥਾ ਵਿਚ ਆਪਣੇ ਆਖਰੀ ਸਾਹ ਲਏ। ਜੀਨ ਬੈਨੇਟ ਹੁਣ 93 ਸਾਲ ਦੀ ਹੋ ਚੁੱਕੀ ਹੈ ਅਤੇ ਅੱਜਕੱਲ੍ਹ ਫਿਰ ਗੁਰਦਾਸਪੁਰ ਦੇ ਧਾਰੀਵਾਲ ਆਈ ਹੋਈ ਹੈ। ਉਹ ਹਸਪਤਾਲ ਦੇ ਸੁਨਹਿਰੇ ਦਿਨਾਂ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਸਦੇ ਪਤੀ ਸਾਲ 1972 ਤੋਂ 74 ਤੱਕ ਮਿਸ਼ਨ ਤਹਿਤ ਇੱਥੇ ਆਪਣੀਆਂ ਬਤੌਰ ਡਾਕਟਰ ਸੇਵਾਵਾਂ ਦਿੰਦੇ ਰਹੇ ਅਤੇ ਇੱਥੇ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ। ਉਨ੍ਹਾਂ ਦੀ ਪਛਾਣ ਮੁਫ਼ਤ ਇਲਾਜ ਅਤੇ ਹਰ ਸਟਾਫ ਮੈਂਬਰ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਤੇ ਦਇਆਭਰੀ ਸੇਵਾ ਕਰ ਕੇ ਸੀ।

ਉਸ ਨੇ ਹੋਰ ਦੱਸਿਆ ਕਿ ਧਾਰੀਵਾਲ ਵਿਚ ਰਹਿੰਦੇ ਸਮੇਂ ਉਹ ਨੇੜਲੇ ਪਿੰਡਾਂ ਵਿਚ ਵੀ ਅਕਸਰ ਜਾਂਦੀ ਰਹਿੰਦੀ ਸੀ, ਲੋਕਾਂ ਨਾਲ ਮਿਲਦੀ ਅਤੇ ਜਿੱਥੇ ਸੰਭਵ ਹੁੰਦਾ ਮਦਦ ਕਰਦੀ ਸੀ। ਉਹ ਕਹਿੰਦੀ ਹੈ, “ਉਹ ਪਿਆਰ, ਆਪਣਾਪਣ ਅਤੇ ਸਨਮਾਨ ਜੋ ਮੈਨੂੰ ਇੱਥੋਂ ਦੇ ਲੋਕਾਂ ਤੋਂ ਮਿਲਿਆ, ਅੱਜ ਮੇਰੇ ਲਈ ਸਭ ਤੋਂ ਵੱਡੀ ਪੂੰਜੀ ਹੈ।” ਧਾਰੀਵਾਲ ਅਤੇ ਗੁਰਦਾਸਪੁਰ ਨਾਲ ਡੂੰਘੇ ਜਜ਼ਬਾਤੀ ਨਾਤੇ ਕਾਰਨ ਉਹ ਹਰ ਵਾਰ ਗੁਰਦਾਸਪੁਰ ਦੇ ਜੀਟੀ ਰੋਡ ਸਥਿਤ ਹੋਟਲ ਵਿਚ ਰਹਿਣਾ ਪਸੰਦ ਕਰਦੀ ਹੈ, ਜਿੱਥੇ ਪ੍ਰਬੰਧਕ ਰੋਮੇਸ਼ ਮਹਾਜਨ ਵੱਲੋਂ ਉਨ੍ਹਾਂ ਦਾ ਖ਼ਾਸ ਸਤਿਕਾਰ ਹੁੰਦਾ ਹੈ ਅਤੇ ਮਹਿਮਾਨਨਵਾਜ਼ੀ ਕੀਤੀ ਜਾਂਦੀ ਹੈ। ਆਪਣੇ ਪਤੀ ਬਾਰੇ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਸਮਰਪਣ ਭਾਵਨਾ ਸਿਰਫ਼ ਯਾਦਾਂ ਤੱਕ ਸੀਮਤ ਨਹੀਂ ਹੈ। ਉਹ ਹਰ ਸਾਲ ਇੱਥੇ ਆ ਕੇ ਹਸਪਤਾਲ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੰਦੀ ਹੈ ਅਤੇ ਖੁਦ ਵੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੇਵਾ ਕਰਦੀ ਹੈ। ਇਸ ਸਾਲ ਉਹ ਖ਼ਾਸ ਸੱਦੇ ‘ਤੇ ਮੈਕ ਰਾਬਰਟ ਹਸਪਤਾਲ ਧਾਰੀਵਾਲ ਦੇ ਸੌ ਸਾਲਾ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਭਾਰਤ ਪਹੁੰਚੀ ਹੈ।

Leave a Reply

Your email address will not be published. Required fields are marked *