19 ਫਰਵਰੀ ਨੂੰ ਰਾਤ 8 ਵਜੇ ਦੇ ਕਰੀਬ, ਜਦੋਂ ਉਹ ਕਿਸੇ ਕੰਮ ਲਈ ਗੁਰਦੁਆਰਾ ਸਾਹਿਬ ਗਈ, ਤਾਂ ਨਿਹਾਲ ਸਿੰਘ ਨੇ ਉਸਨੂੰ ਮੇਜ਼ ‘ਤੇ ਰੱਖਿਆ ਸਿਰੋਪਾਓ ਲਿਆਉਣ ਲਈ ਕਿਹਾ। ਜਿਵੇਂ ਹੀ ਉਸਨੇ ਸਿਰੋਪਾਓ ਚੁੱਕਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਪਿਛੇ ਤੋਂ ਉਸਨੂੰ ਫੜ ਲਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।
ਪਟਿਆਣਾ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਪਿੰਡ ਵਿਚ ਪਾਠੀ ਨੇ 15 ਸਾਲਾ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੀੜਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਾਠੀ ਨਿਹਾਲ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਪੀੜਤਾ ਨੇ ਦੱਸਿਆ ਕਿ ਨਿਹਾਲ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਰਿਹਾ ਸੀ। ਉਹ ਰੋਜ਼ਾਨਾ ਸ਼ਾਮ 5 ਤੋਂ 6 ਵਜੇ ਦੇ ਵਿਚਕਾਰ ਗੁਰਦੁਆਰਾ ਸਾਹਿਬ ਵਿਚ ਹੁੰਦਾ ਸੀ। 19 ਫਰਵਰੀ ਨੂੰ ਰਾਤ 8 ਵਜੇ ਦੇ ਕਰੀਬ, ਜਦੋਂ ਉਹ ਕਿਸੇ ਕੰਮ ਲਈ ਗੁਰਦੁਆਰਾ ਸਾਹਿਬ ਗਈ, ਤਾਂ ਨਿਹਾਲ ਸਿੰਘ ਨੇ ਉਸਨੂੰ ਮੇਜ਼ ‘ਤੇ ਰੱਖਿਆ ਸਿਰੋਪਾਓ ਲਿਆਉਣ ਲਈ ਕਿਹਾ। ਜਿਵੇਂ ਹੀ ਉਸਨੇ ਸਿਰੋਪਾਓ ਚੁੱਕਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਪਿਛੇ ਤੋਂ ਉਸਨੂੰ ਫੜ ਲਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਪੀੜਤਾ ਕਿਸੇ ਤਰ੍ਹਾਂ ਬਚ ਕੇ ਭੱਜ ਗਈ ਅਤੇ ਘਰ ਪਹੁੰਚ ਕੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਨਵਾਂਗਾਓਂ ਚੌਕੀ ਦੇ ਇੰਚਾਰਜ ਗੁਰਬਾਜ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਅਨੁਸਾਰ ਪਾਠੀ ਦੇ ਪਹਿਲਾਂ ਵੀ ਮਾੜੇ ਇਰਾਦੇ ਸਨ। ਨਿਹਾਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

