ਨਿਊਜ਼ੀਲੈਂਡ ‘ਚ ਫਿਰ ਤੋਂ ਰੋਕਿਆ ਗਿਆ ਨਗਰ ਕੀਰਤਨ, ਬੈਨਰਾਂ ‘ਤੇ ਲਿਖਿਆ-‘This is New Zealand, not India’.

ਨਿਊਜ਼ੀਲੈਂਡ ਵਿਚ ਫਿਰ ਤੋਂ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ। – ਇਸ ਵਾਰ ਨਿਊਜ਼ੀਲੈਂਡ ਦੇ ਟੌਰੰਗਾ ‘ਚ ਨਗਰ ਕੀਰਤਨ ਰੋਕਿਆ ਗਿਆ । ਪ੍ਰਦਰਸ਼ਕਾਰੀਆਂ ਨੇ ਨਗਰ ਕੀਰਤਨ ਨੂੰ ਰੋਕਿਆ ਤੇ ਫਿਰ ਤੋਂ ਬੈਨਰ ਦਿਖਾਏ ਜਿਸ ‘ਤੇ ਲਿਖਿਆ ਹੋਇਆ ਸੀ ‘This is New Zealand not India.’

20 ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ। ਹਾਲਾਂਕਿ 21 ਦਸੰਬਰ ਨੂੰ ਵੀ ਅਜਿਹਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ, ਜਿਸ ਨੂੰ ਲੈ ਕੇ ਭਾਰਤ ਵਿਚ ਵੀ ਸਿੱਖ ਸੰਗਤਾਂ ਵਿਚ ਰੋਸ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਕਿਸ ਦੀਆਂ ਗਲੀਆਂ ਹਨ, ਸਾਡੀ ਗਲੀਆਂ ਹਨ। ਇਥੇ ਸ਼ਰੇਆਮ ਝੰਡੇ ਲਹਿਰਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ। ਅਸੀਂ ਆਪਣੇ ਕਲਚਰ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵਾਂਗੇ। ਅਸੀਂ ਕਿਸੇ ਨੂੰ ਵੀ ਆਪਣੀਆਂ ਸੜਕਾਂ ਤੇ ਗਲੀਆਂ ਦਾ ਇਸਤੇਮਾਲ ਸਾਡੇ ਦੇਸ਼ ਦੇ ਕਲਚਰ ਨੂੰ ਵਿਗਾੜਨ ਲਈ ਨਹੀਂ ਦੇਵਾਂਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ  ਨੇ ਨਿਊਜੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਜੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ।

Leave a Reply

Your email address will not be published. Required fields are marked *