Site icon Amritsar Awaaz

ਪੰਜਾਬ ‘ਚ ਹੱਢ ਚੀਰਵੀਂ ਠੰਡ ਨੇ ਠਾਰੇ ਲੋਕ, ਸ਼ੀਤ ਲਹਿਰ ਦਾ ਅਲਰਟ, ਕਈ ਸ਼ਹਿਰਾਂ ‘ਚ Visibility ਹੋਈ ਜ਼ੀਰੋ:

ਪੰਜਾਬ ਅਤੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਹੱਢ ਚੀਰਵੀਂ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 31 ਦਸੰਬਰ ਤੇ ਨਵੇਂ ਸਾਲ ਦੇ ਪਹਿਲੇ ਦਿਨ ਸੂਬੇ ਵਿਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ ਤੇ ਇਸ ਦੇ ਬਾਅਦ ਮੌਸਮ ਸਾਫ ਰਹੇਗਾ। ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਘੱਟੋ-ਘੱਟ ਤੇ ਅਧਿਕਤਮ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ ਵਿਚ 1.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਹੁਣ ਇਹ ਸਾਧਾਰਨ ਤਾਪਮਾਨ ਦੇ ਲਗਭਗ ਪਹੁੰਚ ਗਿਆ ਹੈ। ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਫਰੀਦਕੋਟ ਵਿਚ ਦਰਜ ਕੀਤਾ ਗਿਆ ਹੈ।

ਫਰੀਦਕੋਟ ਦੇ ਗੁਰਦਾਸਪੁਰ ਵਿਚ ਸੀਤ ਲਹਿਰ ਦਰਜ ਕੀਤੀ ਗਈ। ਜਦਕਿ ਅੰਮ੍ਰਿਤਸਰ, ਆਦਮਪੁਰ, ਪਠਾਨਕੋਟ, ਬਠਿੰਡਾ ਵਿਚ ਵਿਜ਼ੀਬਿਲਿਟੀ ਜ਼ੀਰੋ ਦਰਜ ਕੀਤੀ ਗਈ। ਲੁਧਿਆਣਾ ਵਿਚ 10 ਮੀਟਰ, ਪਟਿਆਲਾ ਵਿਚ 20 ਮੀਟਰ ਤੇ ਬਠਿੰਡਾ ਵਿਚ 50 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਇਸ ਦਾ ਅਸਰ ਰੋਡ ਟਰਾਂਸਪੋਰਟ ਤੋਂ ਲੈ ਕੇ ਫਲਾਈਟਸ ਤੱਕ ਪਿਆ ਹੈ।

ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਬਰਨਾਲਾ, ਮਾਨਸਾ,ਸੰਗਰੂਰ, ਰੂਪਨਗਰ ਤੇ ਮੋਹਾਲੀ ਵਿਚ ਕਿਤੇ-ਕਿਤੇ ਸੰਘਣੀ ਧੁੰਦ ਪਵੇਗੀ ਜਦੋਂ ਕਿ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ ਤੇ ਹੁਸ਼ਿਆਰਪੁਰ ਵਿਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਪੂਰਥਲਾ, ਜਲੰਧਰ, ਲੁਧਿਆਣਾ ਵਿਚ ਕਿਤੇ-ਕਿਤੇ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਸੰਭਾਵਨਾ ਹੈ। ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬਸ ਕਰਕੇ ਪਹਾੜੀ ਇਲਾਕਿਆਂ ਵਿਚ ਮੌਸਮ ਬਦਲ ਸਕਦਾ ਹੈ ਤੇ ਬਰਫਬਾਰੀ ਹੋ ਸਕਦੀ ਹੈ।

Exit mobile version