
ਜਲੰਧਰ ਦੇ ਉਚੀ ਬਸੀ ਚ ਬਿੁਨਾਂ ਡਰਾਈਵਰ ਅਤੇ ਬਿਨਾ ਚਾਬੀ ਤੋਂ ਹੀ ਮਾਲ ਗੱਡੀ ਪਹੁੰਚੀ ਐ ਗਨੀਮਤ ਰਹੀ ਐ ਕਿ ਇਸ ਮਾਮਲੇ ਚ ਕੋਈ ਵੱਡਾ ਹਾਦਸਾ ਹੋਣੋ ਟੱਲ ਗਿਆ ਏ ਪਰੰਤੂ ਜਿਵੇਂ ਹੀ ਰੇਲਵੇ ਵਿਭਾਗ ਨੂੰ ਇਸਦੀ ਖਬਰ ਮਿਲਦੀ ਐ ਤਾਂ ਵਿਭਾਗ ਚ ਹੜਕੰਪ ਮਚ ਜਾਂਦਾ ਏ ਤੇ ਰੇਪਲੇ ਵਿਭਾਗ ਦੇ ਅਧਿਕਾਰੀਆਂ ਵਲੋਂ ਟਰੇਨ ਨੂੰ ਰੋਕਣ ਦੇ ਯਤਨ ਕਰਨੇ ਸ਼ੁਰੂ ਕੀਤੇ ਜਾਂਦੇ ਨੇ ਤੇ ਆਖਿਰਕਾਰ ਟੇ੍ਰਨ ੀਹੁਸਿ਼ਆਰਪੁਰ ਦੇ ਉਚੀ ਬਸੀ ਸਟੇਸ਼ਨ ਤੇ ਆ ਕੇ ਰੁਕਦੀ ਐ ਹਾਲਾਂਕਿ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਏ ਕਿ ਆਖਰਕਾਰ ਟੇ੍ਰਨ ਬਿਨਾਂ ਡਰਾਈਵਰ ਤੋਂ ਕਿਵੇਂ ਚੱਲ ਪਈ ਤੇ ਇਸਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਐ ਕਿ ਟ੍ਰੇਨ ਦੀ ਗਤੀ ਕਾਫੀ ਜਿ਼ਆਦਾ ਐ ਤੇ ਮਾਲ ਗੱਡੀ ਹੋਣ ਕਰਕੇ ਟ੍ਰੇਨ ਕਾਫੀ ਜਿ਼ਆਦਾ ਲੰਬੀ ਵੀ ਐ ਪਰੰਤੂ ਵੱਡੀ ਜਾਣਕਾਰੀ ਇਹ ਐ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਤੋਂ ਟਲ ਗਿਆ ਏ ਤੇ ਕਿਹਾ ਜਾ ਰਿਹਾ ਏ ਕਿ ਜਿਥੋਂ ਜਿੱਥੋ ਵੀ ਟ੍ਰੇਨ ਲੱਘ ਰਹੀ ਸੀ ਉਸ ਰੂਟ ਨੂੰ ਕਲੀਅਰ ਕਰਵਾਇਆ ਜਾ ਰਿਹਾ ਸੀ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਤੇ ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਏ ਕਿ ਟ੍ਰੇਨ ਪਠਾਨਕੋਟ ਤੋਂ ਚੱਲੀ ਸੀ ਜਾਂ ਫਿਰ ਜੰਮੂ ਦੇ ਕਠੂਆ ਤੋਂ ਤੇ ਇਸ ਸਾਰੇ ਮਾਮਲੇ ਤੇ ਰੇਲਵੇ ਵਿਭਾਗ ਨੇ ਵੀ ਚੁੱਪੀ ਬੁਣਾ ਕੇ ਰਖੀ ਐ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਐ।ਇਹ ਵੀ ਦੰਸਿਆ ਜਾ ਰਿਹਾ ਐ ਕਿ ਜਦੋਂ ਵਿਭਾਗ ਨੂੰ ਇਸ ਬਾਬਤ ਪਤਾ ਚੱਲਦਾ ਐ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਨੂੰ ਮੱਦੇਨਜ਼ਰ ਰਖਦਿਆਂ ਹੋਇਆਂ ਵਿਭਾਗ ਵਲੋਂ ਪਹਿਲਾਂ ਤੋਂ ਹੀ ਰੇਲਵੇ ਫਾਟਕ ਬਹੁਤੀਆਂ ਥਾਵਾਂ ਦੇ ਬੰਦ ਕਰਵਾ ਦਿੱਤੇ ਗਏ ਸਨ ਫਿਲਹਾਲ ਇਸ ਮਾਮਲੇ ਦੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਐ ਤੇ ਮੀਡੀਆ ਸਾਹਮਣੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਏ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ