ਕਿਸਾਨ- ਖੇਤਾਂ ਦੇ ਰਾਜਿਆ ਦਾ ਸੰਘਰਸ਼ਮਈ ਜੀਵਨ ਬਾਰੇ ਜਾਣੋ, ਕੀ ਕੀ ਹੋ ਰਿਹਾ ਹੈ
ਇਹਨਾਂ ਦਾ ਜੀਵਨ ਤਾਂ ਮੁੱਢ ਤੋਂ ਸੰਘਰਸ਼ਮਈ ਰਿਹਾ ਹੈ । ਸਾਰੀ ਜ਼ਿੰਦਗੀ ਖੇਤਾਂ ਦੇ ਵਿੱਚ ਬੀਜਦੇ ਪੁੱਟਦੇ ਨਿਕਲ ਜਾਂਦੀ ਹੈ ਲੇਕਿਨ ਫਿਰ ਵੀ ਦੁਨਿਆ ਦੇ ਲਈ ਅੰਨ ਉਗਾਉਦੇ ਨੇ ਤਾਂ ਜੋ ਕੋਈ ਵੀ ਭੁੱਖਾ ਨਾ ਸੌਵੇ । ਦੁਨਿਆ ਦਾ ਕੋਈ ਅਮੀਰ ਤੋਂ ਅਮੀਰ ਕਿਉਂ ਨਾ ਹੋਵੇ, ਇਹਨਾਂ ਦਾ ਉਗਾਇਆ ਹੋਇਆ ਅੰਨ ਹੀ ਛੱਕਦਾ ਹੈ, ਪਰ ਇਹਨਾਂ ਦੇ ਆਪ ਦੇ ਘਰ ਸਹੂਲਤਾਂ ਸੀਮਤ ਹੀ ਹੁੰਦੀਆ ਨੇ, ਜਿਸ ਵਿੱਚ ਉਹ ਸੰਤੁਸ਼ਟ ਰਹਿੰਦੇ ਨੇ ।
ਸਾਡੇ ਕਿਸਾਨ ਭਰਾ, ਗਰਮੀ ਹੋਵੇ ਠੰਡ ਹੋਵੇ, ਮੀਂਹ ਪਵੇ ਜਾਂ ਕੁਝ ਵੀ ਹੋਰ ਰੁਕਾਵਣ ਹੋਵੇ, ਨਹੀਂ ਰੁਕਦੇ ਸਾਡੇ ਕਿਸਾਨ ਭਰਾ । ਆਪਣੇ ਕਰਮ ਨੂੰ ਪੂਰੇ ਸਮਰਪਣ ਦੇ ਨਾਲ ਕਰਦੇ ਨੇ ਫਿਰ ਵੀ ਉਹਨਾਂ ਦੀ ਪੂਰੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੁੰਦੀ ਹੈ । ਕਦੀ ਉਹਨਾਂ ਨੂੰ ਮੰਡੀਆਂ ‘ਚ ਸੰਘਰਸ਼ ਕਰਨਾ ਪੈਂਦਾ ਹੈ ਤੇ ਕਦੀ ਸਰਕਾਰੀ ਕਾਨੂੰਨਾਂ ਨਾਲ ।
ਸਾਰਾ ਜੀਵਨ ਤਾਂ ਸੰਘਰਸ਼ ਰਹਿੰਦਾ ਹੀ ਹੈ, ਲੇਹਿਨ ਪਾਣੀ ਓਦੋਂ ਸਿਰੋਂ ਨਿਕਲ ਜਾਂ ਦਾ ਹੈ ਜਦੋਂ ਸਰਕਾਰੀ ਕਾਨੂੰਨ ਕਿਸਾਨੀ ਹੱਕਾਂ ਦੇ ਵਿਰੁੱਧ ਹੋ ਜਾਂਦੇ ਨੇ। ਜ਼ਿੰਦਗੀ ਦੀ ਲੜਾਈ ਲੱੜਦੇ-ਲੜਦੇ ਕੁਝ ਕਿਸਾਨ ਤਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਹੀ ਹਾਰ ਜਾਂਦੇ ਨੇ ।
ਗੱਲ ਉਦੋਂ ਧਰਨਿਆਂ ਤੱਕ ਪਹੁੰਚ ਜਾਂਦੀ ਹੈ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੇ ਵੱਲ ਦੀ ਇੱਕ ਵੀ ਨਹੀਂ ਸੁਣਦੀ । ਫਿਰ ਕਿਸਾਨਾਂ ਨੂੰ ਆਪਣੇ ਹੱਕ ਮਨਵਾਉਣ ਲਈ ਧਰਨੇ ਤੇ ਬੈਠਣਾ ਪੈਂਦਾ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਹੀਦ ਵੀ ਹੋ ਜਾਂਦੇ ਨੇ ।
ਅੱਜ ਜਾਨੀ 30 ਦਸੰਬਰ, 2024 ਦਾ ਦਿਨ, ਜਦੋਂ ਕਿਸਾਨਾਂ ਦਾ ਵੱਡਾ ਐਲਾਨ ਸਾਹਮਣੇ ਆਇਆ ਸੀ। ਇਸ ਦਿਨ ਪੂਰੇ ਪੰਜਾਬ ਦੇ ਵਿਚ ਸੰਨਾਟਾ ਛਾ ਗਿਆ, ਜਦੋਂ ਕਿਸਾਨੀ ਜਥੇਬੰਦਿਆਂ ਵਲੋਂ 30 ਦਸੰਬਰ ਦੇ ਦਿਨ ਲਈ ‘ ਪੰਜਾਬ ਬੰਦ ‘ ਦਾ ਵਡਾ ਐਲਾਨ ਦਿੱਤਾ ਗਿਆ।
ਕਹਿ ਦਿਤਾ ਗਿਆ ਕਿ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਦਵਾਈ ਦੀ ਦੁਕਾਨ, ਹਸਪਤਾਲ ਆਦਿ ਜਾਰੀ ਰਹਿਣਗੀਆਂ ਲੇਕਿਨ ਇਸ ਤੋਂ ਇਲਾਵਾ ਕਰਿਆਨਾ ਸਟੋਰ, ਮਾਲ, ਦੁੱਧ ਦਹੀ ਦੀ ਦੁਕਾਨ, ਸਟੇਸ਼ਨ, ਸਰਕਾਰੀ ਜਾਂ ਪ੍ਰਾਈਵੇਟ ਬੱਸ ਬੰਦ ਹੋਵੇਗੀ।
ਇਸ ਦਿਨ ਦੀ ਗੱਲ ਕਰੀਏ ਤਾਂ ਇਸ ਦਿਨ ਵੀ ਬਹੁਤ ਕੁਝ ਵਾਪਰਿਆ । ਕਿਸਾਨਾਂ ਦਾ ਇਹ ਵੱਡਾ ਐਲਾਨ ਚਾਰੇ ਪਾਸੇ ਫੈਲ ਗਿਆ ਲੇਕਿਨ 100 ਵਿੱਚੋ 95% ਲੋਕਾਂ ਵਲੋ ਕਿਸਾਨਾਂ ਨੂੰ ਸਮਰਥਨ ਦਿਖਾਇਆ ਤੇ ਬਚਦੇ 5% ਲੋਕਾਂ ਵਲੋ ਨਹੀਂ। ਬੱਸ ਯੂਨੀਅਨ ਅਤੇ ਵਪਾਰੀ ਸੰਗਠਨ ਵਲੋਂ ਸਮਰਥਨ ਕੀਤਾ ਗਿਆ ਲੇਕਿਨ ਬੈਂਕ ਤੇ ਠੇਕਾ ਜਾ ਕੇ ਬੰਦ ਕਰਾਇਆ।
ਉਸ ਤੋਂ ਬਾਅਦ ਮੋਂਟ ਕਾਰਲੋ ਕੰਪਨੀ ਦੀ ਇੱਕ ਫੈਕਟਰੀ ਵੀ ਖੁਲੀ ਸੀ, ਜਿਸਨੂੰ ਕਿਸਾਨਾਂ ਨੇ ਬੰਦ ਕਰਨ ਦੀ ਅਪੀਲ ਕੀਤੀ ਲੇਕਿਨ ਫੈਕਟਰੀ ਵਲੋਂ ਸਹੀ ਸਲੂਕ ਨਾ ਮਿਲਣ ਤੋਂ ਬਾਅਦ ਉਸ ਦੇ ਬਾਹਰ ਧਰਨਾ ਲਾ ਦਿੱਤਾ ਗਿਆ।
ਜਿਵੇਂ ਕੀ ਕਿਹਾ ਗਿਆ ਸੀ ਕਿ ਐਮਰਜੈਂਸੀ ਸੇਵਾਵਾਂ ਨਹੀਂ ਰੋਕੀਆਂ ਰੋਕੀ ਜਾਣਗੀਆਂ, ਉਸ ਤਰ੍ਹਾਂ ਹੀ ਹੋਇਆ। ਐਮਬੂਲੈਂਸ ਆਈ ਸੀ ਜਿਸਨੂੰ ਕੁਝ ਨਾ ਕਹਿ ਕੇ ਅਰਾਮ ਨਾਲ ਅੱਗੇ ਵੱਧਣ ਦਿੱਤਾ ਗਿਆ। ਵਿਆਹ ਸ਼ਾਦੀਆਂ ਦੀਆਂ ਗੱਡੀਆਂ ਨਹੀਂ ਰੋਕੀ ਗਈਆਂ। ਤੇ ਨਾ ਹੀ ਦਵਾਈ ਦੀਆਂ ਦੁਕਾਨਾਂ ਬੰਦ ਕਰਾਈ ਗਈਆਂ।
ਪੰਜਾਬ ਦੇ ਵਿਚ ਇਸ ਦਾ ਬੜਾ ਗਹਿਰਾ ਅਸਾਰ ਵੇਖਣ ਨੂੰ ਮਿਲ ਰਿਹਾ ਸੀ। ਹਰ ਜ਼ਿਲੇ ਦੇ ਚੱਪੇ-ਚੱਪੇ ਉੱਤੇ ਪੁਲਿਸ ਕਰਮਚਾਰੀ ਡਿਊਟੀ ਦਿੰਦੇ ਨਜ਼ਰ ਆ ਰਹੇ ਨੇ ਅਤੇ ਕੁਝ ਥਾਵਾਂ ਤੇ ਕਿਸਾਨੀ ਜਥੇ ਆਪ ਮੌਜੂਦ ਹਨ। ਦੁਕਾਨਾਂ ਦੇ ਸ਼ਟਰ ਤੇ ਤਾਲੇ ਵਜੇ ਹੋਏ ਨੇ, ਸੜਕਾਂ ਬਿਲਕੁਲ ਹੀ ਖਾਲੀ ਨੇ। ਇਸਦੇ ਚਲਦਿਆ ਕਿਸਾਨੀ ਆਗੂਆਂ ਅਤੇ ਨੇਤਾਵਾਂ ਦੇ ਬਿਆਨ ਵੀ ਸਾਮ੍ਹਣੇ ਆਏ। ਉਨ੍ਹਾਂ ਵਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦਿਤਾ ਜਾਵੇ।
ਇਹ ਐਲਾਨ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤਕ ਕਿ ਜੋ ਸਫ਼ਲ ਰਿਹਾ। ਲੋਕਾਂ ਦੇ ਵਲੋ ਅਰਦਾਸ ਕੀਤੀ ਗਈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਣ ਤਾਂ ਜੌ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਜਾਣ।