Site icon Amritsar Awaaz

ਅਟਾਰੀ-ਵਾਹਗਾ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ, ਜਾਣੋ ਨਵਾਂ ਸਮਾਂ

ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ ‘ਤੇ ਹਰ ਰੋਜ਼ ਹਜ਼ਾਰਾਂ ਲੋਕ ਰੀਟਰੀਟ ਸਮਾਰੋਹ ਦੇਖਣ ਲਈ ਪਹੁੰਚਦੇ ਹਨ। ਤੇ ਵੱਧਦੀ ਗਰਮੀ ਦੇ ਚਲਦੇ ਇਸ ਰਿਟਰੀਟ ਸੈਰੇਮਨੀ ਨੂੰ ਲੈ ਕੇ ਇਕ ਅਹਿਮ ਖਬਰ ਮਿਲੀ ਹੈ।ਜਾਣਕਾਰੀ ਮੁਤਾਬਕ ਹੁਣ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ।ਕੜਾਕੇ ਦੀ ਗਰਮੀ ਕਾਰਨ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 6 ਵਜੇ ਕਰ ਦਿੱਤਾ ਗਿਆ ਹੈ।ਪਹਿਲੇ ਰਿਟਰੀਟ ਸਮਾਰੋਹ ਦਾ ਸਮਾਂ ਸ਼ਾਮ 5.30 ਵਜੇ ਸੀ ਅਤੇ ਹੁਣ ਸੈਨਿਕਾਂ ਨੇ ਸੈਲਾਨੀਨੂੰ ਸਮਾਰੋਹ ਦੇਖਣ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਅਟਾਰੀ ਸਰਹੱਦ ‘ਤੇ ਪਹੁੰਚਣ ਦੀ ਸੂਚਨਾ ਦਿੱਤੀ ਹੈ ਤਾਂ ਜੋ ਲੋਕ ਦੂਰੋਂ ਆਉਂਦੇ ਨੇ ਓਨ੍ਹਾ ਦੇ ਲਈ ਇਹ ਖ਼ਾਸ ਜਾਣਕਾਰੀ ਹੈ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Exit mobile version