Site icon Amritsar Awaaz

Fatehgarh Sahib : ਵਕੀਲਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ, ਅਦਾਲਤੀ ਕੰਮਕਾਜ ਦਾ ਕੀਤਾ ਮੁਕੰਮਲ ਬਾਈਕਾਟ !

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲੈਨ ਦੇ ਨਾਂ ‘ਤੇ ਜੋ ਅਦਾਲਤਾਂ ਵੱਲੋਂ ਹਰ ਰੋਜ਼ ਅਗਲੀਆਂ ਤਰੀਕਾਂ ਪਾਈਆਂ ਜਾਂਦੀਆਂ ਹਨ, ਉਸ ਸਬੰਧੀ ਵਕੀਲ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ ।

ਪੰਜਾਬ ਭਰ ਵਿੱਚ ਵਕੀਲ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ‘ਪੰਜਾਬ ਬਾਰ ਐਸੋਸੀਏਸ਼ਨ’ ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਤਿੰਨ ਦਿਨਾਂ ਦੀ ‘ਨੋ ਵਰਕ’ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸਮੂਹ ਵਕੀਲਾਂ ਨੇ ਜ਼ਿਲ੍ਹਾ ਅਦਾਲਤ ਦੇ ਬਾਹਰ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲੈਨ ਦੇ ਨਾਂ ‘ਤੇ ਜੋ ਅਦਾਲਤਾਂ ਵੱਲੋਂ ਹਰ ਰੋਜ਼ ਅਗਲੀਆਂ ਤਰੀਕਾਂ ਪਾਈਆਂ ਜਾਂਦੀਆਂ ਹਨ, ਉਸ ਸਬੰਧੀ ਵਕੀਲ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ ।

ਉਹਨਾਂ ਕਿਹਾ ਕਿ ਦੂਸਰਾ ਦੇਸ਼ ਭਰ ਵਿੱਚ ਦੋ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਗ੍ਰਾਮ ਨਿਆਲਿਆ ਖੋਲ੍ਹੇ ਜਾਣ ਤੇ ਤੀਸਰਾ ਜੋ ਅਦਾਲਤਾਂ ਵਿੱਚ ਡਿਫੈਂਸ ਕੌਂਸਲ ਲਗਾਏ ਜਾ ਰਹੇ ਹਨ ਦਾ ਵੀ ਡੱਟ ਕੇ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈਕੇ ਤਿੰਨ ਦਿਨਾਂ ਹੜਤਾਲ ਸੁਰੂ ਕੀਤੀ ਗਈ ਹੈ ਜਿਸ ਦੌਰਾਨ ਕੰਮ ਦਾ ਬਾਈਕਾਟ ਰੱਖਿਆ ਜਾਵੇਗਾ।

Exit mobile version