ਸਾਧਗੁਰੂ ਜੱਗੀ ਵਾਸੁਦੇਵ ਜੀ ਦੀ ਹੋਈ ਐਮਰਜੈਂਸੀ Brain Surgery

Isha Foundation ਦੇ ਸੰਸਥਾਪਕ ਸਾਧਗੁਰੂ ਜੱਗੀ ਵਾਸੁਦੇਵ ਜੀ ਦੇ ਸਿਹਤ ਵਿਗੜਣ ਤੇ ਉਨ੍ਹਾਂ ਨੂੰ ਦਿੱਲੀ Apollo Hospital ਚ ਦਾਖ਼ਲ ਕਰਵਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁੱਝ ਸਮੇਂ ਸਿਰ ਦਰਦ ਦੀ ਬਿਮਾਰੀ ਨਾਲ ਜੂਝ ਰਹੇ ਸਨ। ਐਮਰਜੈਂਸੀ MRI ਕਰਵਾਣ ਤੋਂ ਪਤਾ ਲਗਿਆ ਕਿ ਉਨ੍ਹਾਂ ਦੇ ਦਿਮਾਗ਼ ਦੇ ਅੰਦਰ ਖੂਨ ਵਹਿਣ ਕਾਰਨ ਉਨ੍ਹਾਂ ਦੀ ਸਿਹਤ ਗੰਭੀਰ ਹੋ ਗਈ ਹੈ ਅਤੇ 17 ਮਾਰਚ ਨੂੰ “ਖੱਬੇ ਲੱਤ ਦੀ ਕਮਜ਼ੋਰੀ ਅਤੇ ਵਾਰ-ਵਾਰ ਉਲਟੀਆਂ ਆਉਣ ਨਾਲ ਸਿਰ ਦਰਦ” ਨਾਲ ਉਨ੍ਹਾਂ ਦੀ ਹਾਲਤ ਤੇਜ਼ੀ ਨਾਲ ਵਿਗੜ ਗਈ ਜਿਸ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤ ਨੂੰ ਮਦੇਨਜ਼ਰ ਰੱਖਦੇ ਹੋਏ ਸਾਧਗੁਰੂ ਜੀ ਦੀ ਐਮਰਜੈਂਸੀ Brain Surgery ਕੀਤੀ ਗਈ। Surgery ਤੋਂ ਬਾਅਦ Isha Foundation ਵਲੋਂ ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਹੁਣ ਕਾਫੀ ਠੀਕ ਹੈ। Surgery ਕਰਨ ਵਾਲੇ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਉਮੀਦਾਂ ਤੋਂ ਵੱਧ ਸੁਧਾਰ ਹੋ ਰਿਹਾ ਹੈ, ਅਤੇ ਸਾਧਗੁਰੂ ਬਹੁਤ ਠੀਕ ਹੋ ਰਹੇ ਹਨ ।

By-Vanshita

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Leave a Reply

Your email address will not be published. Required fields are marked *