ਗਾਇਕ ਜਸਬੀਰ ਜੱਸੀ ਵੱਲੋਂ ਕੀਰਤਨ ਕਰਨ ‘ਤੇ ਜਥੇਦਾਰ ਨੇ ਜਤਾਇਆ ਇਤਰਾਜ਼, ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ !

ਪੰਜਾਬੀ ਗਾਇਕ ਜਸਬੀਰ ਜੱਸੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਜਸਬੀਰ ਜੱਸੀ ਵੱਲੋਂ ਕੀਰਤਨ ਕੀਤੇ ਜਾਣ ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਤਰਾਜ਼ ਪ੍ਰਗਟਾਇਆ ਹੈ। ਬੀਤੇ ਦਿਨੀਂ ਕੀਰਤਨ ਕੀਤਾ ਗਿਆ ਸੀ ਤੇ ਇਸ ਦੀ ਵੀਡੀਓ ਵੀ ਉੁਨ੍ਹਾਂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ ਗਈ ਸੀ ਪਰ ਹੁਣ ਜਥੇਦਾਰ ਵੱਲੋਂ ਜਸਬੀਰ ਜੱਸੀ ਵੱਲੋਂ ਕੀਰਤਨ ਕਰਨ ਦਾ ਇਤਰਾਜ਼ ਜਤਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੰਗਤ ‘ਚ ਗੁਰਬਾਣੀ ਦਾ ਪਾਠ ਤੇ ਕੀਰਤਨ ਇੱਕ ਸਿੱਖ ਹੀ ਕਰ ਸਕਦਾ ਹੈ ਤੇ ਜੇਕਰ ਇਸਦੇ ਉਲਟ ਕੋਈ ਕੀਰਤਨ ਕਰਦਾ ਹੈ ਤਾਂ ਉਹ ਗਲਤ ਹੈ। ਦਰਅਸਲ ਸ਼ਹੀਦੀ ਸਮਾਗਮਾਂ ਦੌਰਾਨ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਕੀਤਾ ਸੀ ਤੇ ਇਸ ਦੀ ਵੀਡੀਓ ਵੀ ਫੇਸਬੁੱਕ ‘ਤੇ ਪੋਸਟ ਕੀਤੀ ਸੀ। ਜਥੇਦਾਰ ਗੜਗੱਜ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਵੀ ਦਿੱਤਾ ਹੈ।

Leave a Reply

Your email address will not be published. Required fields are marked *