ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਆਗਾਮੀ ਦਿਨਾਂ ਦੌਰਾਨ ਠੰਢ ਹੋਰ ਜ਼ੋਰ ਫੜ ਸਕਦੀ ਹੈ, ਕਿਉਂਕਿ 13 ਤੇ 14 ਜਨਵਰੀ ਨੂੰ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦੂਰ-ਦੁਰਾਡੇ ਖੇਤਰਾਂ ਵਿੱਚ ਮਜ਼ਬੂਤ ਸੀਤ ਲਹਿਰ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ।
Punjab Weather Update : ਪੰਜਾਬ ਵਿੱਚ ਠੰਢ ਜਾਂਦੇ ਹੋਏ ਵੀ ਆਪਣਾ ਜ਼ੋਰ ਵਿਖਾ ਰਹੀ ਹੈ। ਸੋਮਵਾਰ ਨੂੰ ਸਵੇਰੇ ਪੰਜਾਬ ਸੰਘਣੀ ਧੁੰਦ ਦੀ ਚਾਦਰ ‘ਚ ਲਿਪਟਿਆ ਨਜ਼ਰ ਆਇਆ, ਜਦਕਿ ਸੀਤ ਲਹਿਰ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਦਿੱਤਾ ਹੈ।
ਲੋਹੜੀ ‘ਤੇ ਨਹੀਂ ਮੀਂਹ ਪੈਣ ਦੀ ਕੋਈ ਸੰਭਾਵਨਾ
ਪੰਜਾਬ ਵਿਚ ਜਿੱਥੇ ਇਕ ਪਾਸੇ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਠੰਡ ਵਿਚਾਲੇ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਵੀ ਮਹਿਸੂਸ ਕੀਤੀ ਗਈ। ਅੱਜ ਸਵੇਰੇ ਜਿੱਥੇ ਪਹਿਲਾਂ ਸੰਘਣੀ ਧੁੰਦ ਪਈ, ਉਥੇ ਹੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿਚ ਧੁੱਪ ਵੀ ਨਿਕਲੀ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ 13 ਅਤੇ 14 ਜਨਵਰੀ ਨੂੰ ਧੁੰਦ ਜ਼ਿਆਦਾ ਰਹੇਗੀ ਪਰ ਲੋਹੜੀ ‘ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉਥੇ ਹੀ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ‘ਚ ਸੂਬੇ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਡਿੱਗਿਆ ਹੈ।

