ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਉਰਫ ਹੈਪੀ ਵਜੋਂ ਹੋਈ ਹੈ, ਜੋ ਕਿ ਗਿੱਦੜਬਾਹਾ ਵਿਖੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਦੀ ਕਿਤਾਬਾਂ ਵਾਲੀ ਕਿੱਟ ਉਸਦੇ ਮੋਟਰਸਾਈਕਲ ਉੱਤੇ ਪਈ ਮਿਲੀ, ਜਿਸਦੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕਰ ਲਈ ਗਈ ਹੈ।
ਪਿੰਡ ਗੁਰੂਸਰ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਸਮਾਘ ਗੁਰੂਸਰ ਪੁੱਲ ਨੇੜੇ ਇੱਕ ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ਵਿੱਚ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੁਰੂਸਰ ਦੇ ਸਰਪੰਚ ਤਰਸੇਮ ਸਿੰਘ ਅਤੇ ਸਾਬਕਾ ਸਰਪੰਚ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਰੀਬ 19-20 ਸਾਲ ਉਮਰ ਦਾ ਇੱਕ ਨੌਜਵਾਨ ਆਪਣਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਗਿਆ।

ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਉਰਫ ਹੈਪੀ ਵਜੋਂ ਹੋਈ ਹੈ, ਜੋ ਕਿ ਗਿੱਦੜਬਾਹਾ ਵਿਖੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਦੀ ਕਿਤਾਬਾਂ ਵਾਲੀ ਕਿੱਟ ਉਸਦੇ ਮੋਟਰਸਾਈਕਲ ਉੱਤੇ ਪਈ ਮਿਲੀ, ਜਿਸਦੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕਰ ਲਈ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨੌਜਵਾਨ ਕੋਟਭਾਈ ਦੇ ਕੋਠੇ ਦਸਮੇਸ਼ ਨਗਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਨੌਜਵਾਨ ਦੇ ਪਿਤਾ ਰਾਜਸਥਾਨ ਵਿੱਚ ਕੰਮ ਕਰਦੇ ਹਨ, ਜਦਕਿ ਉਸਦਾ ਇੱਕ ਭਰਾ ਵਿਦੇਸ਼ ਗਿਆ ਹੋਇਆ ਹੈ। ਨੌਜਵਾਨ ਆਪਣੀ ਮਾਤਾ ਨਾਲ ਰਹਿੰਦਾ ਸੀ ਅਤੇ ਘਰ ਵਿੱਚ ਉਸ ਸਮੇਂ ਮਿਸਤਰੀ ਦਾ ਕੰਮ ਵੀ ਚੱਲ ਰਿਹਾ ਸੀ। ਉਹ ਨੌਕਰੀ ਪ੍ਰਾਪਤ ਕਰਨ ਲਈ ਤਿਆਰੀ ਕਰ ਰਿਹਾ ਸੀ।
ਨੌਜਵਾਨ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਹਾਲੇ ਤੱਕ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਗਿੱਦੜਬਾਹਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਾ ਰਹੀ ਹੈ।
