ਕੈਨੇਡਾ ਦੇ ਕੈਲਗਰੀ ਵਿਚ ਭਾਰਤੀ ਮੂਲ ਦੇ ਪੰਜਾਬੀ ਕੈਬ ਡਰਾਈਵਰ ਹਰਦੀਪ ਸਿੰਘ ਨੂਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ। ਬੀਤੀ ਦੇਰ ਰਾਤ ਹਰਦੀਪ ਇਕ ਗਰਭਵਤੀ ਮਹਿਲਾ ਤੇ ਉਸ ਦੇ ਸਾਥੀ ਨੂੰ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਹੀ ਮਹਿਲਾ ਨੂੰ ਤੇਜ਼ ਦਰਦ ਹੋਇਆ ਤੇ ਉਸ ਨੇ ਟੈਕਸੀ ਦੀ ਪਿਛਲੀ ਸੀਟ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜ਼ੀਰੋ ਤੋਂ ਲਗਭਗ 23 ਡਿਗਰੀ ਸੈਲਸੀਅਸ ਹੇਠਾਂ ਤਾਪਮਾਨ, ਤੂਫਾਨੀ ਮੌਸਮ ਤੇ ਫਿਸਲਣ ਭਰੀਆਂ ਸੜਕਾਂ ਦੇ ਬਾਵਜੂਦ ਤੂਰ ਨੇ ਹਿੰਮਤ ਨਹੀਂ ਹਾਰੀ ਤੇ ਪੂਰੀ ਸਾਵਧਾਨੀ ਨਾਲ ਟੈਕਸੀ ਚਲਾਈ।

ਹਰਦੀਪ ਤੂਰ ਨੇ ਦੱਸਿਆ ਕਿ ਅਜਿਹੇ ਹਾਲਾਤ ਵਿਚ ਸਮਾਂ ਬਰਬਾਦ ਕੀਤੇ ਬਿਨਾਂ ਸਿੱਧੇ ਹਸਪਤਾਲ ਪਹੁੰਚਣਾ ਹੀ ਉੁਸ ਦਾ ਇਕੋ ਇਕ ਟੀਚਾ ਸੀ। ਲਗਭਗ 30 ਮਿੰਟ ਦੀ ਇਹ ਯਾਤਰਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਲੰਬੀ ਯਾਤਰਾ ਸਾਬਤ ਹੋਈ। ਹਸਪਤਾਲ ਪਹੁੰਚਦੇ ਹੀ ਸਟਾਫ ਨੇ ਤੁਰੰਤ ਮਾਂ ਤੇ ਬੱਚੇ ਦੀ ਦੇਖਭਾਲ ਕੀਤੀ ਤੇ ਦੋਵਾਂ ਨੂੰ ਸਿਹਤਮੰਦ ਦੱਸਿਆ ਤੂਰ ਨੇ ਇਸ ਨੂੰ ਜੀਵਨ ਦਾ ਮਾਣ ਵਾਲਾ ਪਲ ਦੱਸਿਆ।

