ਰੋਪੜ ਦੇ ਰੂਪਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਜਿੰਮ ਵਿਚ ਵਰਕਆਊਟ ਕਰਦੇ ਮੁੰਡੇ ਦੇ ਸਾਹ ਨਿਕਲੇ ਹਨ। ਨੌਜਵਾਨ ਦੀ ਉਮਰ ਮਹਿਜ਼ 21 ਸਾਲ ਦੱਸੀ ਜਾ ਰਹੀ ਹੈ ਤੇ ਉਹ ਆਈਆਈਟੀ ਦਾ ਸਟੂਡੈਂਟ ਦੱਸਿਆ ਜਾ ਰਿਹਾ ਹੈ।ਮ੍ਰਿਤਕ ਦੀ ਪਛਾਣ ਆਦਿਤਿਆ ਸਾਗਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਆਦਿਤਿਆ ਜਿੰਮ ਵਿਚ ਵਰਕਆਊਟ ਕਰ ਰਿਹਾ ਸੀ ਕਿ ਇਸੇ ਦੌਰਾਨ ਉਹ ਬੇਸੁੱਧ ਹੋ ਕੇ ਡਿੱਗ ਗਿਆ। ਸ਼ੁਰੂਆਤੀ ਜਾਂਚ ਵਿਚ ਬ੍ਰੇਨ ਹੇਮਰੇਜ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਵਰਕਆਊਟ ਕਰਦੇ ਸਮੇਂ ਆਦਿਤਿਆ ਸਾਗਰ ਦੇ ਕੰਨਾਂ ਵਿਚੋਂ ਖੂਨ ਵਗਦਾ ਹੈ ਤੇ ਨਾਲ ਹੀ ਉਹ ਹੇਠਾਂ ਡਿੱਗ ਜਾਂਦਾ ਹੈ। ਆਦਿਤਿਆ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਆਦਿਤਿਆ ਦਾ ਸੁਪਨਾ ਸੀ ਕਿ ਆਉਣ ਵਾਲੇ ਸਮੇਂ ਵਿਚ ਉਹ ਪੜ੍ਹ ਕੇ ਆਪਣੀ ਆਈਆਈਟੀ ਕੰਪਨੀ ਖੋਲ੍ਹੇ। ਆਦਿਤਿਆ ਬੀ.ਟੈੱਕ ਸਿਵਲ ਇੰਜੀਨੀਅਰਿੰਗ ਦਾ ਸਟੂਡੈਂਟ ਸੀ ਪਰ ਹੁਣ ਇਸ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਹੈ।

