ਨਸ਼ੇ ਵਿੱਚ ਟੱਲੀ ਉਸਦਾ ਪੁੱਤਰ ਵੀਲਾਗੇ ਹੀ ਖੜਾ ਸੀ। ਗੁਆਂਡੀਆਂ ਨੇ ਲੜਕੇ ਨੂੰ ਦਬੋਚ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਉਧਰੋਂ ਇਸ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੇ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਮੁਲਜਮ ਨੇ ਦੱਸਿਆ ਆਹ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ। ਲੜਕੇ ਨੇ ਦਾਅਵਾ ਕੀਤਾ ਕਿ ਉਸ ਦਾ ਪਿਤਾ ਉਸਦੀ ਮਾਂ ਨੂੰ ਪਰੇਸ਼ਾਨ ਕਰਦਾ ਸੀ।
Maha Shivratri ਵਾਲੇ ਦਿਨ ਢੰਡਾਰੀ ਖੁਰਦ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਭੰਗ ਦੇ ਨਸ਼ੇ ਵਿੱਚ ਧੁੱਤ ਹੋਏ ਇੱਕ ਨੌਜਵਾਨ ਨੇ ਗਲਾ ਰੇਤ ਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਐਤਵਾਰ ਸ਼ਾਮ 4 ਵਜੇ ਦੇ ਕਰੀਬ ਦੀਪ ਕਲੋਨੀ ਢੰਡਾਰੀ ਖੁਰ ਦੇ ਇਲਾਕੇ ਵਿੱਚ ਵਾਪਰੀ। ਮਰਨ ਵਾਲੇ ਵਿਅਕਤੀ ਦੀ ਪਹਿਛਾਣ 44 ਸਾਲਾਂ ਦੇ ਸਿਕੰਦਰ ਚੌਹਾਨ ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਕੰਦਰ ਚੌਹਾਨ ਦਾ 25 ਸਾਲ ਦਾ ਪੁੱਤਰ ਉਮੇਸ਼ ਚੌਹਾਨ ਭੰਗ ਦੇ ਨਸ਼ੇ ਵਿੱਚ ਟੁੰਨ ਹੋ ਕੇ ਘਰ ਪਹੁੰਚਿਆ। ਕਿਸੇ ਗੱਲ ਨੂੰ ਲੈ ਕੇ ਪਿਓ ਪੁੱਤਾਂ ਵਿਚ ਘਰ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਇਸ ਕਦਰ ਵੱਧ ਗਿਆ ਕਿ ਲੜਕੇ ਨੇ ਰਸੋਈ ਵਿੱਚ ਇਸਤੇਮਾਲ ਕਰਨ ਵਾਲੇ ਚਾਕੂ ਨਾਲ ਆਪਣੇ ਪਿਤਾ ਦੀ ਗਰਦਨ ਵੜ ਦਿੱਤੀ। ਕੁਝ ਸਮੇਂ ਬਾਅਦ ਜਦ ਕਮਰੇ ਚੋਂ ਖੂਨ ਬਾਹਰ ਆਇਆ ਤਾਂ ਇਸ ਹੈਵਾਨੀਅਤ ਭਰੀ ਵਾਰਦਾਤ ਤੇ ਸਬੰਧੀ ਗੁਆਂਡੀਆਂ ਨੂੰ ਜਾਣਕਾਰੀ ਮਿਲੀ। ਲੋਕਾਂ ਨੇ ਦੇਖਿਆ ਕਿ ਸਿਕੰਦਰ ਖੂਨ ਨਾਲ ਲੱਥ ਪੱਥ ਜਮੀਨ ਤੇ ਡਿੱਗਿਆ ਹੋਇਆ ਸੀ। ਨਸ਼ੇ ਵਿੱਚ ਟੱਲੀ ਉਸਦਾ ਪੁੱਤਰ ਵੀਲਾਗੇ ਹੀ ਖੜਾ ਸੀ। ਗੁਆਂਡੀਆਂ ਨੇ ਲੜਕੇ ਨੂੰ ਦਬੋਚ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਉਧਰੋਂ ਇਸ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੇ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਮੁਲਜਮ ਨੇ ਦੱਸਿਆ ਆਹ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ। ਲੜਕੇ ਨੇ ਦਾਅਵਾ ਕੀਤਾ ਕਿ ਉਸ ਦਾ ਪਿਤਾ ਉਸਦੀ ਮਾਂ ਨੂੰ ਪਰੇਸ਼ਾਨ ਕਰਦਾ ਸੀ। ਉਸਨੇ ਆਖਿਆ ਕਿ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਪੁਲਿਸ ਦੇ ਮੁਤਾਬਕ ਮ੍ਰਿਤਕ ਸਿਕੰਦਰ ਚੌਹਾਨ ਆਪਣੇ ਬੇਟੇ ਉਮੇਸ਼ ਦੇ ਨਾਲ ਦੀਪ ਕਲੋਨੀ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਉਮੇਸ਼ ਦੀ ਪਤਨੀ ਅਤੇ ਉਸਦੀ ਮਾਂ ਉੱਤਰ ਪ੍ਰਦੇਸ਼ ਵਿੱਚ ਰਹਿੰਦੀਆਂ ਹਨ। ਵਾਰਦਾਤ ਵੇਲੇ ਘਰ ਵਿੱਚ ਦੋਵੇਂ ਪਿਓ ਪੁੱਤ ਹੀ ਮੌਜੂਦ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਇਹ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਉਮੇਸ਼ ਚੌਹਾਨ ਦੇ ਖਿਲਾਫ ਹੱਤਿਆ ਦਾ ਮੁਕਦਮਾ ਦਰਜ ਕਰਕੇ ਮਾਮਲੇ ਦੇ ਅਸਰ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ।

