ਟ੍ਰੈਡੀਸ਼ਨਲ ਪੰਜਾਬੀ ਪਹਿਰਾਵੇ ਨੂੰ ਖੂਬ ਪਸੰਦ ਕਰਦੀਆਂ ਹਨ ਔਰਤਾਂ

ਫੰਕਸ਼ਨਲ ਵੀਅਰ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ’ਚ ਔਰਤਾਂ ਟ੍ਰੈਡੀਸ਼ਨਲ ਵੀਅਰ ਨੂੰ ਖੂਬ ਤਵੱਜੋ ਦਿੰਦੀਆਂ ਹਨ ਪਰ ਅੱਜਕਲ ਔਰਤਾਂ ’ਚ ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ਨੂੰ ਲੈ ਕੇ ਕੁਝ ਖਾਸ ਹੀ ਲਗਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬੀ ਪਹਿਰਾਵਾ ਆਪਣੇ ਆਪ ਵਿਚ ਸੰਪੂਰਨ ਹੁੰਦਾ ਹੈ ਜੋ ਕਿ ਕਾਫੀ ਆਕਰਸ਼ਕ ਤੇ ਖੂਬਸੂਰਤ ਲੱਗਦਾ ਹੈ।

ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ’ਚ ਅਕਸਰ ਬੇਹੱਦ ਸੁੰਦਰ ਅਤੇ ਕਲਰਫੁੱਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੇ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾਉਂਦੀ ਹੈ ਅਤੇ ਦੇਖਣ ਵਾਲਿਆਂ ਦੀਆਂ ਅੱਖਾਂ ਵਿਚ ਚਮਕ ਜਿਹੀ ਆ ਜਾਂਦੀ ਹੈ ਜੋ ਇਸ ਨੂੰ ਹੋਰ ਵੀ ਜ਼ਿਆਦਾ ਫੇਵਰੇਟ ਦੀ ਸੂਚੀ ਵਿਚ ਲਿਆ ਕੇ ਖੜ੍ਹਾ ਕਰ ਦਿੰਦਾ ਹੈ।

ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸ਼ਰਾਰਾ, ਗਰਾਰਾ, ਲਾਂਚਾ ਆਦਿ ਨੂੰ ਖੂਬਸੂਰਤ ਹੱਥ ਦੀ ਕਢਾਈ ਨਾਲ ਸਜਾਇਆ ਜਾਂਦਾ ਹੈ, ਜਿਸ ’ਚ ਤਿੱਲਾ, ਜਰਦੋਜੀ, ਗੋਟਾ ਪੱਤੀ ਆਦਿ ਦਿਲਕਸ਼ ਹੈਂਡ ਐਂਬ੍ਰਾਇਡਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਇਸ ਦੀ ਖੂਬਸੂਰਤੀ ਵਿਚ ਚਾਰ ਚੰਦ ਲਾ ਦਿੰਦਾ ਹੈ ਅਤੇ ਪਹਿਨਣ ਵਾਲੀਆਂ ਔਰਤਾਂ ਦੀ ਸੁੰਦਰਤਾ ਨੂੰ ਰਾਇਲ ਦਿਸਦਾ ਹੈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਰਾਇਲਟੀ ਕਿਸੇ ਪਹਿਰਾਵੇ ਵਿਚ ਨਹੀਂ ਸਗੋਂ ਵਿਅਕਤੀ ਦੇ ਵਿਅਕਤੀਗਤ ਵਿਚ ਹੁੰਦੀ ਹੈ ਪਰ ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ਆਪਣੀ ਅਮੀਰ ਲੁੱਕ ਵਿਚ ਕਾਫੀ ਰਾਇਲ ਲੁੱਕ ਕ੍ਰੀਏਟ ਕਰਦੇ ਹਨ। ਇਸ ਲਈ ਇਸ ਤਰ੍ਹਾਂ ਦੇ ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ਨੂੰ ਅੱਜਕਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਖੂਬ ਪਸੰਦ ਕਰ ਰਹੀਆਂ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵਿਆਹ, ਪਾਰਟੀ, ਫੰਕਸ਼ਨ ਵਿਚ ਇਸ ਤਰ੍ਹਾਂ ਦੇ ਪੰਜਾਬੀ ਟ੍ਰੈਡੀਸ਼ਨਲ ਆਊਟਫਿੱਟ ਪਹਿਨ ਕੇ ਪੁੱਜ ਰਹੀਆਂ ਹਨ।

Leave a Reply

Your email address will not be published. Required fields are marked *