ਉਨ੍ਹਾਂ ਨੇ ਦੱਸਿਆ ਕਿ 169 ’ਚੋਂ 107 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਰਾਜਾ ਸਾਹਿਬ ਜੀ ਨੇ ਹਮੇਸ਼ਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸਾਲ 1978 ਤੋਂ 2012 ਤੱਕ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਗਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਵਾਂ ਸ਼ਹਿਰ ਦੇ ਬੰਗਾ ਨੇੜੇ ਇਕ ਧਾਰਮਿਕ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਹਨ ਜਿਨ੍ਹਾਂ ਚੋਂ ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲਿਆ ਹੈ। ਹੁਣ ਸੀਐੱਮ ਭਗਵੰਤ ਮਾਨ ਦੇ ਬਿਆਨ ’ਤੇ ਰੱਸੋਖਾਣਾ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਹੈ।
‘ਪੇਸ਼ੀ ਤੋਂ ਧਿਆਨ ਭਟਕਾਉਣ ਲਈ ਸੀਐੱਮ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ’
ਰੱਸੋਖਾਣਾ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਧਿਆਨ ਭਟਕਾਉਣ ਲਈ ਸੀਐੱਮ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ 169 ’ਚੋਂ 107 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਰਾਜਾ ਸਾਹਿਬ ਜੀ ਨੇ ਹਮੇਸ਼ਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸਾਲ 1978 ਤੋਂ 2012 ਤੱਕ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਗਏ।

30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜਮਾ ਕਰਵਾਇਆ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜਮਾ ਕਰਵਾਇਆ ਗਿਆ ਹੈ। ਸਾਲ 2014 ਦੀ ਪ੍ਰਿੰਟਿੰਗ ਤੌਰ ’ਤੇ ਉਨ੍ਹਾਂ ਕੋਲ ਸਾਰੀ ਜਾਣਕਾਰੀ ਹੈ ਕਥਿਤ ਗਾਇਬ ਹੋਏ ਸਰੂਪਾਂ ਦਾ ਮਾਮਲਾ ਸਾਲ 2015 ਤੋਂ 2019 ਦਾ ਹੈ।
SIT ’ਤੇ ਵੀ ਚੁੱਕੇ ਸਵਾਲ
ਐਸਆਈਟੀ ਦੀ ਟੀਮ ’ਤੇ ਸਵਾਲ ਚੁੱਕਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਸਾਡੇ ਕੋਲ ਕਈ ਦਿਨ ਲਗਾਤਾਰ ਐਸਆਈਟੀ ਦੇ ਮੈਂਬਰ ਆਉਂਦੇ ਰਹੇ। ਉਨ੍ਹਾਂ ਨੇ ਆਪ ਹੀ ਐਸਆਈਟੀ ਨੂੰ ਰਿਕਾਰਡ ਦਿੱਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਐਸਆਈਟੀ ਦੇ ਮੈਂਬਰਾਂ ਨੇ ਇੱਥੇ ਕੁਝ ਹੋਰ ਕਿਹਾ ਹੈ ਅਤੇ ਉੱਥੇ ਕੁਝ ਹੋਰ ਕਿਹਾ ਹੈ।
‘ਸਮੇਂ-ਸਮੇਂ ’ਤੇ ਸ਼੍ਰੋਮਣੀ ਕਮੇਟੀ ਦੀ ਟੀਮ ਆਉਂਦੀ ਹੈ ਇੱਥੇ’
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜੇਕਰ ਇੱਥੇ ਸਰੂਪਾਂ ਦੀ ਰਹਿਤ ਮਰਿਆਦਾ ’ਚ ਕਮੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਟੀਮ ਭੇਜਣ, ਹਾਲਾਂਕਿ ਸਮੇਂ ਸਮੇਂ ’ਤੇ ਸ਼੍ਰੋਮਣੀ ਕਮੇਟੀ ਇੱਥੇ ਆਉਂਦੀ ਰਹਿੰਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਕੀ ਸਰਕਾਰ ਕੋਲ ਇਹ ਅਧਿਕਾਰ ਹੈ ਕਿ ਉਹ ਸਾਡੇ ਗੁਰੂਆਂ ਦਾ ਹਿਸਾਬ ਮੰਗਣ।
ਗੁ. ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਇਤਿਹਾਸ
Banga ਗੁਰੂ ਘਰ ਤੋਂ ਮਿਲੇ ਪਾਵਨ ਸਰੂਪਾਂ ਬਾਰੇ ਸੁਣੋ ਅਸਲ ਸੱਚਾਈ, MLA Sukhwinder Sukhi ਨੇ ਦੱਸੀ ਸਾਰੀ ਗੱਲਬਾਤ
