Site icon Amritsar Awaaz

Amazon: ‘ਚ 16,000 ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ, ਭਾਰਤੀ ਟੀਮਾਂ ‘ਤੇ ਸਭ ਤੋਂ ਵੱਧ ਖ਼ਤਰਾ; ਨਿਸ਼ਾਨੇ ‘ਤੇ ਹੋ ਸਕਦੇ ਹਨ ਇਹ ਸ਼ਹਿਰ !

ਮੀਡੀਆ ਰਿਪੋਰਟਾਂ ਅਨੁਸਾਰ, ਐਮਾਜ਼ੋਨ ਆਉਣ ਵਾਲੇ ਦਿਨਾਂ ਵਿੱਚ ਛਾਂਟੀ ਦਾ ਐਲਾਨ ਕਰੇਗੀ। ਇਸ ਵਿੱਚ ਸਾਰੇ ਵਿਭਾਗਾਂ (ਡਿਪਾਰਟਮੈਂਟਾਂ) ਵਿੱਚ ਕਟੌਤੀ ਹੋ ਸਕਦੀ ਹੈ। Amazon Web Services (AWS) ਅਤੇ Prime Video ਦੇ ਮੁਲਾਜ਼ਮਾਂ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ।

ਅਮੇਜ਼ਨ (Amazon) ਇਸ ਹਫ਼ਤੇ ਆਪਣੇ ਮੁਲਾਜ਼ਮਾਂ ਦੀ ਗਿਣਤੀ ‘ਚ ਇਕ ਹੋਰ ਵੱਡੀ ਕਟੌਤੀ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਮਾਜ਼ੋਨ 27 ਜਨਵਰੀ ਨੂੰ ਛਾਂਟੀ (Amazon Layoffs 2026) ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਦੁਨੀਆ ਭਰ ਵਿੱਚ ਲਗਪਗ 16,000 ਮੁਲਾਜ਼ਮਾਂ ਨੂੰ ਕੱਢਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਇਕ ਵੱਡੀ ਰੀਸਟ੍ਰਕਚਰਿੰਗ (ਮੁੜ ਗਠਨ) ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ 2026 ਦੇ ਅੱਧ ਤਕ ਕੰਪਨੀ ਲਗਪਗ 30,000 ਕਾਰਪੋਰੇਟ ਅਹੁਦਿਆਂ ਨੂੰ ਖ਼ਤਮ ਕਰ ਦੇਵੇਗੀ। ਇਸ ਵਾਰ ਦੀ ਛਾਂਟੀ ਦਾ ਅਸਰ ਭਾਰਤੀ ਟੀਮਾਂ ‘ਤੇ ਪਹਿਲਾਂ ਨਾਲੋਂ ਜ਼ਿਆਦਾ ਪੈਣ ਦੀ ਆਸ਼ੰਕਾ ਹੈ।

ਕਿਹੜੇ ਮੁਲਾਜ਼ਮਾਂ ‘ਤੇ ਮੰਡਰਾ ਰਿਹਾ ਹੈ ਖ਼ਤਰਾ?

ਮੀਡੀਆ ਰਿਪੋਰਟਾਂ ਅਨੁਸਾਰ, ਐਮਾਜ਼ੋਨ ਆਉਣ ਵਾਲੇ ਦਿਨਾਂ ਵਿੱਚ ਛਾਂਟੀ ਦਾ ਐਲਾਨ ਕਰੇਗੀ। ਇਸ ਵਿੱਚ ਸਾਰੇ ਵਿਭਾਗਾਂ (ਡਿਪਾਰਟਮੈਂਟਾਂ) ਵਿੱਚ ਕਟੌਤੀ ਹੋ ਸਕਦੀ ਹੈ। Amazon Web Services (AWS) ਅਤੇ Prime Video ਦੇ ਮੁਲਾਜ਼ਮਾਂ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ।

ਐਮਾਜ਼ੋਨ ਨੇ ਇਹ ਮੁਹਿੰਮ 2025 ਦੇ ਅੰਤ ‘ਚ ਸ਼ੁਰੂ ਕੀਤੀ ਸੀ। ਉਦੋਂ ਕੰਪਨੀ ਨੇ ਅਕਤੂਬਰ ‘ਚ ਪਹਿਲੇ ਪੜਾਅ ਤਹਿਤ ਲਗਪਗ 14,000 ਵ੍ਹਾਈਟ-ਕਾਲਰ (ਕਾਰਪੋਰੇਟ) ਅਹੁਦਿਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ।

ਕੁੱਲ 30,000 ਨੌਕਰੀਆਂ ਖ਼ਤਮ ਕਰਨ ਦਾ ਪਲਾਨ

ਕੰਪਨੀ ਦਾ ਟੀਚਾ ਇਕ ਵਿਆਪਕ ਯੋਜਨਾ ਤਹਿਤ ਕੁੱਲ 30,000 ਕਾਰਪੋਰੇਟ ਨੌਕਰੀਆਂ ਖ਼ਤਮ ਕਰਨਾ ਹੈ। ਪਹਿਲੇ ਪੜਾਅ ਵਿੱਚ 14,000 ਨੌਕਰੀਆਂ ਖ਼ਤਮ ਹੋਣ ਤੋਂ ਬਾਅਦ, ਹੁਣ ਕੰਪਨੀ ਦੂਜਾ ਪੜਾਅ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ 16,000 ਹੋਰ ਮੁਲਾਜ਼ਮ ਪ੍ਰਭਾਵਿਤ ਹੋਣਗੇ।

ਪਹਿਲਾਂ ਵੀ ਹੋ ਚੁੱਕੀ ਹੈ ਛਾਂਟੀ

ਅਮੇਜ਼ਨ ਇਸ ਤੋਂ ਪਹਿਲਾਂ 2022 ਅਤੇ 2023 ਵਿੱਚ ਵੀ 27,000 ਮੁਲਾਜ਼ਮਾਂ ਦੀ ਛਾਂਟੀ ਕਰ ਚੁੱਕੀ ਹੈ। ਹਾਲਾਂਕਿ ਦੁਨੀਆ ਭਰ ਵਿੱਚ ਐਮਾਜ਼ੋਨ ਦੇ ਲਗਪਗ 1.57 ਮਿਲੀਅਨ (15.7 ਲੱਖ) ਕਰਮਚਾਰੀ ਹਨ, ਪਰ ਇਸ ਵਾਰ ਦਾ ਮੁੱਖ ਫੋਕਸ ਉਨ੍ਹਾਂ ਦੇ 3.5 ਲੱਖ ਕਾਰਪੋਰੇਟ ਕਰਮਚਾਰੀਆਂ ‘ਤੇ ਹੈ।

ਭਾਰਤ ਦੇ ਇਨ੍ਹਾਂ ਸ਼ਹਿਰਾਂ ‘ਤੇ ਸਭ ਤੋਂ ਵੱਧ ਅਸਰ

ਐਮਾਜ਼ੋਨ ਦੀ ਇਸ ਛਾਂਟੀ ਨਾਲ ਕਈ ਅਹਿਮ ਵਿਭਾਗ ਜਿਵੇਂ ਕਿ ਪ੍ਰਾਈਮ ਵੀਡੀਓ, ਰਿਟੇਲ ਆਪ੍ਰੇਸ਼ਨਸ ਤੇ HR ਵਿੰਗ (PXT) ਪ੍ਰਭਾਵਿਤ ਹੋ ਸਕਦੇ ਹਨ। ਭਾਰਤ ਵਿਚ ਉਹ ਕਾਰਪੋਰੇਟ ਟੀਮਾਂ ਜੋ ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ‘ਚ ਸਥਿਤ ਹਨ, ਇਸ ਵਾਰ ਸਭ ਤੋਂ ਵੱਧ ਖ਼ਤਰੇ ‘ਚ ਮੰਨੀਆਂ ਜਾ ਰਹੀਆਂ ਹਨ।

Exit mobile version