ਮੇਲੇ ਦੌਰਾਨ ਵਾਪਰਿਆ ਭਾਣਾ : ਹਿੱਸਾ ਲੈਣ ਆਏ ਸਾਧੂ ਦੀ ਅਚਾਨਕ ਮੌਤ, ਇਲਾਕੇ ’ਚ ਫੈਲੀ ਸਨਸਨੀ !

ਬਾਬਾ ਤੇਲੂ ਜੀ ਦੀ ਕੁਟੀਆ, ਮੁਹੱਲਾ ਲਾਹੌਰੀ ਗੇਟ ’ਚ ਹੋ ਰਹੇ ਸਾਲਾਨਾ ਮੇਲੇ ’ਚ ਹਿੱਸਾ ਲੈਣ ਆਏ ਸਾਧੂ ਦੀ ਵਾਪਸ ਜਾਂਦੇ ਸਮੇਂ ਰੇਲਵੇ ਸਟੇਸ਼ਨ ‘ਤੇ ਅਚਾਨਕ ਤਬੀਅਤ ਖ਼ਰਾਬ ਹੋ ਗਈ। ਜੀ.ਆਰ.ਪੀ. ਨੇ ਉਸ ਨੂੰ ਇਲਾਜ ਲਈ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਭੇਜਿਆ, ਜਿੱਥੇ ਡਿਊਟੀ ਡਾਕਟਰ ਯੁਕਤਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜੀ.ਆਰ.ਪੀ. ਦੇ ਏ.ਐੱਸ.ਆਈ. ਸ਼ਕੀਲ ਮੁਹੰਮਦ ਨੇ ਦੱਸਿਆ ਕਿ ਲਾਹੌਰੀ ਗੇਟ ਸਥਿਤ ਬਾਬਾ ਤੇਲੂ ਜੀ ਦੀ ਕੁਟੀਆ ’ਚ ਸਾਲਾਨਾ ਮੇਲੇ ’ਚ ਹਿੱਸਾ ਲੈਣ ਆਏ ਸਾਧੂਆਂ ਵਿਚੋਂ ਇਕ ਸਾਧੂ ਅਚਾਨਕ ਬੇਹੋਸ਼ ਹੋ ਕੇ ਸਟੇਸ਼ਨ ਦੇ ਬਾਹਰ ਗੇਟ ‘ਤੇ ਡਿੱਗ ਪਿਆ। ਇਸ ਦੌਰਾਨ ਉਸ ਦੇ ਮੂੰਹ ’ਚੋਂ ਝੱਗ ਨਿਕਲਣ ਲੱਗੀ। ਤੁਰੰਤ 108 ਐਂਬੂਲੈਂਸ ਨੂੰ ਜਾਣਕਾਰੀ ਦਿੱਤੀ ਗਈ। ਪਾਇਲਟ ਹਰਜੀਤ ਸਿੰਘ ਤੇ ਈ.ਐੱਮ.ਟੀ. ਕਿਸ਼ਨਪਾਲ ਮੌਕੇ ‘ਤੇ ਪਹੁੰਚੇ ਅਤੇ ਸਾਧੂ ਨੂੰ ਇਲਾਜ ਲਈ ਹਸਪਤਾਲ ਭੇਜਿਆ।

ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਜੇਬ ’ਚ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਮ੍ਰਿਤਕ ਨੇ ਭਗਵਾ ਕੱਪੜੇ ਤੇ ਭੂਰੇ ਰੰਗ ਦੀ ਕੋਟੀ ਪਹਿਨੀ ਹੋਈ ਸੀ। ਉਸ ਦੀ ਉਮਰ ਲਗਪਗ 45 ਤੋਂ 50 ਸਾਲ ਦੇ ਵਿਚਕਾਰ ਹੈ। ਡਿਊਟੀ ਡਾਕਟਰ ਅਨੁਸਾਰ, ਸਾਧੂ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਲਾਸ਼ ਘਰ ’ਚ ਰੱਖ ਕੇ ਥਾਣਾ ਸਿਟੀ ਪੁਲਿਸ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *