Site icon Amritsar Awaaz

ਸੌਰਵ ਗਾਂਗੁਲੀ ਦਾ ਵੱਡਾ ਦਾਅਵਾ : India ਦੀ ਦੀਵਾਰ ਤੋੜਨਾ Pakistan ਲਈ ਅਸੰਭਵ, Semi-Final ਦੀ ਦੌੜ ‘ਚੋਂ ਵੀ ਕੀਤਾ ਬਾਹਰ !

ਸੌਰਵ ਗਾਂਗੁਲੀ ਨੇ ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਦੇਖਦੇ ਹੋਏ ਆਪਣੀਆਂ ਚਾਰ ਪਸੰਦੀਦਾ ਟੀਮਾਂ ਦੇ ਨਾਮ ਦੱਸੇ, “ਮੈਨੂੰ ਲੱਗਦਾ ਹੈ ਕਿ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਜਾਂ ਇੰਗਲੈਂਡ ਵਿੱਚੋਂ ਕੋਈ ਇੱਕ ਟੀਮ ਸੈਮੀਫਾਈਨਲ ਵਿੱਚ ਪਹੁੰਚੇਗੀ।”

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਟਾਕਰਾ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਵਧੀਆ ਖ਼ਬਰ ਹੈ। ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਹੋਣ ਵਾਲਾ ਇਹ ਮੈਚ ਬਹੁਤ ਵੱਡਾ ਹੋਵੇਗਾ ਪਰ ਪਾਕਿਸਤਾਨ ਲਈ ਭਾਰਤ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਭਾਰਤੀ ਟੀਮ ਬਹੁਤ ਮਜ਼ਬੂਤ ਹੈ।

ਗਾਂਗੁਲੀ ਦੀਆਂ ਸੈਮੀਫਾਈਨਲ ਭਵਿੱਖਬਾਣੀਆਂ

ਸੌਰਵ ਗਾਂਗੁਲੀ ਨੇ ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਦੇਖਦੇ ਹੋਏ ਆਪਣੀਆਂ ਚਾਰ ਪਸੰਦੀਦਾ ਟੀਮਾਂ ਦੇ ਨਾਮ ਦੱਸੇ, “ਮੈਨੂੰ ਲੱਗਦਾ ਹੈ ਕਿ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਜਾਂ ਇੰਗਲੈਂਡ ਵਿੱਚੋਂ ਕੋਈ ਇੱਕ ਟੀਮ ਸੈਮੀਫਾਈਨਲ ਵਿੱਚ ਪਹੁੰਚੇਗੀ।”

ਛੋਟੀਆਂ ਟੀਮਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ]

ਗਾਂਗੁਲੀ ਨੇ ਵਿਸ਼ਵ ਕੱਪ ਵਿੱਚ ਨੇਪਾਲ, ਨੀਦਰਲੈਂਡ, ਸਕਾਟਲੈਂਡ ਅਤੇ ਅਮਰੀਕਾ ਵਰਗੇ ਐਸੋਸੀਏਟ ਦੇਸ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ, ਇਹ ਟੀਮਾਂ ਵੱਡੀਆਂ ਟੀਮਾਂ ਨੂੰ ਸਖ਼ਤ ਟੱਕਰ ਦੇ ਰਹੀਆਂ ਹਨ। ਨੇਪਾਲ ਦੀ ਟੀਮ ਤਾਂ ਇੰਗਲੈਂਡ ਵਿਰੁੱਧ ਜਿੱਤ ਦੇ ਬਹੁਤ ਕਰੀਬ ਪਹੁੰਚ ਗਈ ਸੀ। ਜੇਕਰ ਇਨ੍ਹਾਂ ਦੇਸ਼ਾਂ ਨੂੰ ਵਿਸ਼ਵ ਕੱਪ ਵਰਗੇ ਵੱਡੇ ਮੰਚ ‘ਤੇ ਖੇਡਣ ਦੇ ਹੋਰ ਮੌਕੇ ਮਿਲਣਗੇ ਤਾਂ ਇਹ ਟੀਮਾਂ ਭਵਿੱਖ ਵਿੱਚ ਹੋਰ ਵੀ ਬਿਹਤਰ ਹੋਣਗੀਆਂ।

Exit mobile version