
ਇਹ ਟੂਰਨਾਂਮੈਂਟ ਗੁਰੂ ਨਾਨਕ ਖ਼ਾਲਸਾ ਸ਼ਹੀਦੀ ਸੈਕੰਡਰੀ ਸਕੂਲ ਫਤਹਿਪੁਰ ਰਾਜਪੂਤਾਂ ਮਹਿਤਾ ਰੋਡ ਵਿਖੇ ਹੋ ਰਿਹਾ ਹੈ ਅਤੇ ਅੱਜ ਉਦਘਾਟਨੀ ਸਮਾਰੋਹ ਸਭਾ ਦੇ ਅਹੁਦੇਦਾਰਾਂ ਸਕੂਲ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਡੀ ਏ ਲੀਗਲ ਜਨਰਲ ਸਕੱਤਰ ਸਤਪਾਲ ਸਿੰਘ ਕੰਬੋਜ , ਮੀਤ ਪ੍ਰਧਾਨ ਬਲਜੀਤ ਸਿੰਘ ਜੰਮੂ MBS ਰਿਜੋਰਟ ਤੋਂ , ਕੈਸ਼ੀਅਰ ਅਮਰਜੀਤ ਸਿੰਘ , ਕਰਨੈਲ ਸਿੰਘ ਥਿੰਦ ਅਤੇ ਡਾ. ਰਣਬੀਰ ਸਿੰਘ ਜੋਸਨ ਦੀ ਹਾਜ਼ਰੀ ਚ ਸੰਪੰਨ ਹੋਇਆ ਤੁਹਾਡੀ ਜਾਣਕਾਰੀ ਲਈ ਦੱਸ ਦੀਏ ਕੀ ਟੂਰਨਾਂਮੈਂਟ ਚ 40 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਹ ਟੂਰਨਾਮੈਂਟ ਪੰਜ ਦਿਨ ਚੱਲੇਗਾ। ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ
ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਤੋਂ ਵਿਸ਼ਵ ਪ੍ਰਸਿੱਧ ਹੱਡੀ ਰੋਗਾਂ ਦੇ ਮਾਹਿਰ ਕੰਬੋਜ ਸਭਾ ਦੇ ਪ੍ਰਧਾਨ ਡਾ. ਅਵਤਾਰ ਸਿੰਘ ਜੀ ਵੱਲੋਂ ਬਹੁਤ ਮਿਆਰੀ ਕਿੱਟਾਂ ਨਾਲ ਹੌਸਲਾ ਅਫਜਾਈ ਕੀਤੀ ਜਾਏਗੀ । ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਆਪ ਦੇ ਜ਼ਿਲ੍ਹਾ ਪ੍ਰਧਾਨ ਅਨਮੋਲ ਸਿੰਘ ਛਾਪਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਜਿੱਥੇ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕੇਂਗਾ ਉੱਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਨੀਆਂ ਚੋਂ ਬਾਹਰ ਕੱਢ ਕੇ ਮੈਦਾਨ ਚ ਆ ਕੇ ਖੇਡਣ ਲਈ ਉਤਸ਼ਾਹਿਤ ਕਰੇਗਾ । ਜਨਰਲ ਸਕੱਤਰ ਸਤਪਾਲ ਸਿੰਘ ਕੰਬੋਜ ਨੇ ਕਿਹਾ ਕਿ ਸਭਾ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕੰਬੋਜ ਬਰਾਦਰੀ ਦਾ ਗੌਰਵ ਮਈ ਇਤਹਾਸ ਤੇ ਰਵਾਇਤਾਂ ਤੇ ਪਹਿਰਾਂ ਦੇਣ ਲਈ ਵਚਨ ਬੱਧ ਹਨ । ਤੇ ਇਸੇ ਤਰਾਂ ਸਮੇ ਸਮੇਂ ਤੇ ਸਮਾਜ ਵਿੱਚ ਉਸਾਰੂ ਕਦਮ ਚੁੱਕਦੇ ਰਹਿਣ ਗੇ ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ