ਅੰਡਰ-17 National ਸਵੀਮਿੰਗ ਮੁਕਾਬਲਿਆਂ ‘ਚ Ludhiana ਦੇ ਉਜਸ ਨੇ ਜਿੱਤੇ ਦੋ ਤਗਮੇ

National Swimming Competition: ਪੰਜਾਬ ‘ਚ ਜਿਥੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ, ਉਥੇ ਹੀ ਕਈ ਅਜਿਹੇ ਨੌਜਵਾਨ ਵੀ ਹਨ, ਜਿਹੜੇ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ। ਲੁਧਿਆਣਾ ਦੇ ਉਜਸ ਨੇ ਅੰਡਰ 17 ਵਿੱਚ ਸਵੀਮਿੰਗ ਵਿੱਚ ਦੋ ਨੈਸ਼ਨਲ ਮੈਡਲ ਜਿਤੇ ਹਨ, ਇਸ ਵਿੱਚ ਖਾਸ ਗੱਲ ਇਹ ਹੈ ਕਿ ਉਜਸ ਦੇ ਪਿਤਾ ਹੀ ਉਸ ਦੇ ਸਵੀਮਿੰਗ ਕੋਚ ਹਨ, ਜਿਨ੍ਹਾਂ ਨੇ ਸਵੀਮਿੰਗ ਦੇ ਵਿੱਚ 22 ਦੇ ਕਰੀਬ ਨੈਸ਼ਨਲ ਅਤੇ ਇੰਟਰ ਨੈਸ਼ਨਲ ਮੈਡਲ ਜਿੱਤੇ ਹੋਏ ਹਨ। 

ਉਜਸ ਦੇ ਇਸ ਸਵੀਮਿੰਗ ਜ਼ਜ਼ਬੇ ਪਿੱਛੇ ਉਸ ਦੇ ਪਿਤਾ ਦੀ ਮਿਹਨਤ ਨਜ਼ਰ ਆ ਰਹੀ, ਕਿਉਂਕਿ ਉਜਸ ਦੇ ਪਿਤਾ ਖੁਦ ਇੱਕ ਸਵੀਮਿੰਗ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਵੱਡੇ ਖਿਡਾਰੀ ਰਹੇ ਹਨ, ਜਿਨ੍ਹਾਂ ਦਾ ਸੁਪਨਾ ਆਪਣੇ ਮੁੰਡੇ ਨੂੰ ਵੀ ਸਵੀਮਿੰਗ ਦਾ ਇੱਕ ਵੱਡਾ ਖਿਡਾਰੀ ਬਣਾਉਣਾ ਹੈ।

ਉਜਸ ਦੇ ਪਿਤਾ ਮਾਧਵਨ ਦਾ ਆਖਣਾ ਹੈ ਕਿ, ਉਹ ਆਪਣੇ ਬੇਟੇ ਨੂੰ ਪਿਛਲੇ 9 ਸਾਲਾਂ ਤੋਂ ਕਈ ਕਈ ਘੰਟੇ ਸਵੀਮਿੰਗ ਦੀ ਟ੍ਰੇਨਿੰਗ ਦੇ ਰਹੇ ਹਨ, ਪਹਿਲਾਂ ਜ਼ਿਲ੍ਹਾ ਪੱਧਰੀ ਉਸ ਦੇ ਮੁੰਡੇ ਨੇ ਕਈ ਤਗਮੇ ਜਿੱਤੇ, ਪੰਜਾਬ ਲੇਵਲ ‘ਤੇ ਵੀ ਕਈ ਤਗਮਿਆਂ ਵਿੱਚ ਮੱਲਾਂ ਮਾਰੀਆਂ, ਪਰ ਹੁਣ ਉਨ੍ਹਾਂ ਦਾ ਮੁੰਡਾ ਨੈਸ਼ਨਲ ਲੈਵਲ ‘ਤੇ ਦਿੱਲੀ ਵਿੱਚ, ਸਕੂਲ ਗੇਮਸ ਫੇਡਰੇਸ਼ਨ ਆਫ ਇੰਡੀਆ, ਅੰਡਰ 17 ਸਵਿਮਿੰਗ ਵਿੱਚ ਦੋ ਨੈਸ਼ਨਲ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। 

ਮਾਧਵਨ ਦਾ ਆਖਣਾ ਹੈ ਕਿ ਉਹ ਸਵਿਮਿੰਗ ਦੇ ਵਿੱਚ 22 ਦੇ ਕਰੀਬ ਮੈਡਲ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਦਾ ਸੁਪਨਾ ਹੈ ਕਿ ਉਹਨਾਂ ਦਾ ਬੇਟਾ ਵੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਵੀਮਿੰਗ ਦਾ ਇੱਕ ਵੱਡਾ ਖਿਡਾਰੀ ਬਣੇ। 

ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਤਿਆਰੀ : ਉਜਸ

ਖਿਡਾਰੀ ਉਜਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਇੰਟਰਨੈਸ਼ਨਲ ਲੈਵਲ ‘ਤੇ ਸਵਿਮਿੰਗ ਦੀ ਤਿਆਰੀ ਕਰ ਰਿਹਾ ਕਿਉਂਕਿ ਨੈਸ਼ਨਲ ਲੈਵਲ ਤੇ ਉਸਨੇ ਮੈਡਲ ਤਾਂ ਜਿੱਤ ਲਏ ਨੇ ਪਰ ਹੁਣ ਉਹ ਇੰਟਰਨੈਸ਼ਨਲ ਲੈਵਲ ‘ਤੇ ਵੀ ਸਵੀਮਿੰਗ ਵਿੱਚ ਮੈਡਲ ਜਿੱਤ ਕੇ ਦੇਸ਼ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਹੋਰ ਰੋਸ਼ਨ ਕਰਨਾ ਚਾਹੁੰਦਾ ਹੈ। 

Leave a Reply

Your email address will not be published. Required fields are marked *