- admin
- Religious
Mahashivratri ਕੀ ਹੈ ਕਿਉਂ ਮਨਾਈ ਜਾਂਦੀ ਹੈ ਆਓ ਜਾਣਦੇ ਆ

Mahashivratri ਦੇ ਤਿਉਹਾਰ ਦਾ ਹਿੰਦੂ ਧਰਮ ਵਿੱਚ ਬਹੁਤ ਧਾਰਮਿਕ ਮਹੱਤਵ ਹੈ। Mahashivratri ਦਾ ਤਿਉਹਾਰ ਤੇ ਸ਼ਿਵ ਸ਼ਰਧਾਲੂ ਸਾਰੇ ਸਾਲ ਸ਼ਿਵਰਾਤਰੀ ਦਾ ਇੰਤਜ਼ਾਰ ਕਰਦੇ ਹਨ। ਇਸ ਦਿਨ ਵੱਡੀ ਗਿਣਤੀ ਵਿਚ ਲੋਕ ਭੋਲੇਨਾਥ ਦਾ ਵਰਤ ਰੱਖਦੇ ਹਨ ਤੇ ਉਨ੍ਹਾਂ ਦੀ ਪੂਜਾ ਕਰਦੇ ਹਨ। Mahashivratri ਵਾਲੇ ਦਿਨ ਭੋਲੇਨਾਥ ਅਤੇ ਮਾਂ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਸਾਲ Mahashivratri 8 ਮਾਰਚ ਨੂੰ ਹੈ। ਇਸ ਦਿਨ ਮੰਦਰਾਂ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਭੋਲੇਨਾਥ ਦੇ ਪ੍ਰਕਾਸ਼ ਪੁਰਬ ਤੋਂ ਇਸ ਦਿਨ ਵੱਖ-ਵੱਖ ਥਾਵਾਂ ‘ਤੇ ਭੋਲੇ ਬਾਬਾ ਦੀ ਬਰਾਤ ਵੀ ਕੱਢੀ ਜਾਂਦੀ ਹੈ। ਤਰੀਕ ਦੀ ਗੱਲ ਕਰੀਏ ਤਾਂ ਮਹਾਸ਼ਿਵਰਾਤਰੀ ਚਤੁਰਦਸ਼ੀ ਦੀ ਸੰਯੁਕਤ ਮਿਤੀ ‘ਤੇ ਮਨਾਈ ਜਾਂਦੀ ਹੈ। ਹਰ ਮਹੀਨੇ ਦੋ shivratri ਅਤੇ ਚਤੁਰਦਸ਼ੀ ਆਉਂਦੀਆਂ ਹਨ। ਪਰ Mahashivratri ਫੱਗਣ ਦੇ ਮਹੀਨੇ ਹੋਲੀ ਤੋਂ ਪਹਿਲਾਂ ਮਨਾਈ ਜਾਂਦੀ ਹੈ। ਇਸ ਦਿਨ ਭੋਲੇ ਬਾਬਾ ਦਾ ਵਿਸ਼ੇਸ਼ ਰੁਦਰਾਭਿਸ਼ੇਕ ਕੀਤਾ ਜਾਂਦਾ ਹੈ। ਸ਼ਿਵਰਾਤਰੀ ‘ਤੇ ਚੰਦਰਮਾ ਦੀ ਸਥਿਤੀ ਵੀ ਬਹੁਤ ਖਾਸ ਹੁੰਦੀ ਹੈ। ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵਜੀ ਦੀ ਪੂਜਾ ਪੂਰੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ। ਭਗਵਾਨ ਸ਼ਿਵਜੀ ਦੇ ਕਈ ਰੂਪ ਹਨ। ਨਾਗਰਾਜ ਭਗਵਾਨ ਸ਼ਿਵਜੀ ਦੇ ਗਲੇ ਵਿਚ ਲਪਟਿਆ ਹੋਇਆ ਹੈ ਅਤੇ ਸ਼ਿਵਜੀ ਦੇ ਤੀਜੇ ਨੇਤਰ ਬਾਰੇ ਵੀ ਧਾਰਮਿਕ ਮਾਨਤਾ ਹੈ।

Mahashivratri ਦਾ ਇਤਿਹਾਸ ਹਿੰਦੂ ਮਾਨਤਾਵਾਂ ਅਨੁਸਾਰ Mahashivratri ਦਾ ਕਈ ਕਾਰਨਾਂ ਕਰਕੇ ਮਹੱਤਵ ਹੈ। ਇਕ ਮਾਨਤਾ ਇਹ ਹੈ ਕਿ ਇਸ ਦਿਨ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ ਤੇ ਇਹ ਤਿਉਹਾਰ ਹਰ ਸਾਲ ਉਨ੍ਹਾਂ ਦੇ ਦਿਵਯ ਮਿਲਨ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸ਼ਿਵ ਅਤੇ ਸ਼ਕਤੀ ਦੇ ਮਿਲਨ ਦਾ ਵੀ ਪ੍ਰਤੀਕ ਹੈ।ਉੱਥੇ ਹੀ ਇਸ ਪੁਰਬ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਮਹਾਦੇਵ ਨੇ ਸਮੁੰਦਰ ਮੰਥਨ ਦੌਰਾਨ ਨਿਕਲੇ ਜ਼ਹਿਰ ਨੂੰ ਪੀ ਕੇ ਸੰਸਾਰ ਨੂੰ ਹਨੇਰੇ ਤੋਂ ਬਚਾਇਆ, ਜਿਸ ਕਾਰਨ ਉਨ੍ਹਾਂ ਦਾ ਗਲ਼ਾ ਨੀਲਾ ਹੋ ਗਿਆ ਤੇ ਉਹ ਨੀਲਕੰਠ ਅਖਵਾਏ।ਨਾਲ ਹੀ Mahashivratri ਸ਼ਿਵ ਤੇ ਉਨ੍ਹਾਂ ਦੇ ਨ੍ਰਿਤ ‘ਤਾਂਡਵ’ ਬਾਰੇ ਵੀ ਗੱਲ ਕਰਦੀ ਹੈ। ਕਿਹਾ ਜਾਂਦਾ ਹੈ ਕਿ ਭੋਲੇਨਾਥ ਇਸ ਰਾਤ ‘ਸਿਰਜਣ, ਸੰਭਾਲ ਤੇ ਵਿਨਾਸ਼’ ਦਾ ਆਪਣਾ ਲੌਕਿਕ ਨ੍ਰਿਤ ਕਰਦੇ ਹਨ।

AmritsarAwaaz ਦੀ ਟੀਮ ਨਾਲ ਜੁੜੇ ਰਹੋ
ਧੰਨਵਾਦ